ਫੇਰਿਆਂ 'ਚ ਬੈਠੀ ਲਾੜੀ ਨੇ ਪ੍ਰੇਮੀ ਨੂੰ ਲਗਾ ਲਿਆ ਫ਼ੋਨ, ਕਹਿੰਦੀ- ਲੈ ਜਾ ਮੈਨੂੰ ਤੇ ਫਿਰ...

Friday, Nov 29, 2024 - 04:54 PM (IST)

ਫੇਰਿਆਂ 'ਚ ਬੈਠੀ ਲਾੜੀ ਨੇ ਪ੍ਰੇਮੀ ਨੂੰ ਲਗਾ ਲਿਆ ਫ਼ੋਨ, ਕਹਿੰਦੀ- ਲੈ ਜਾ ਮੈਨੂੰ ਤੇ ਫਿਰ...

ਨੈਸ਼ਨਲ ਡੈਸਕ- ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇੱਥੇ ਇਕ ਲਾੜੀ ਨੇ ਫੇਰਿਆਂ 'ਚ ਬੈਠਦੇ ਸਮੇਂ ਲਾੜੇ ਦੇ ਸਾਹਮਣੇ ਪ੍ਰੇਮੀ ਨੂੰ ਫੋਨ ਕੀਤਾ ਅਤੇ ਉਸ ਦੇ ਸਾਹਮਣੇ ਵਿਆਹ ਕਰਨ ਦਾ ਪ੍ਰਸਤਾਵ ਰੱਖ ਦਿੱਤਾ ਪਰ ਜਦੋਂ ਉਸ ਨੇ ਪ੍ਰੇਮੀ ਦਾ ਜਵਾਬ ਸੁਣਿਆ ਤਾਂ ਉਹ ਹੈਰਾਨ ਰਹਿ ਗਈ। ਦਰਅਸਲ ਪ੍ਰੇਮੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਲਾੜੀ ਨੂੰ ਸਮੂਹਿਕ ਵਿਆਹ ਸੰਮੇਲਨ 'ਚ ਲਾੜੇ ਨਾਲ ਹੀ ਵਿਆਹ ਕਰਨਾ ਪਿਆ। ਇਹ ਹੈਰਾਨ ਕਰਨ ਵਾਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਦਾ ਹੈ। ਇਹ ਵਿਆਹ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਕੁੜੀ ਦਾ ਵਿਆਹ ਖਰੌਂਜ ਵਾਸੀ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਲਾੜਾ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ। ਸਾਰੀਆਂ ਰਸਮਾਂ ਤੋਂ ਬਾਅਦ ਵਰਮਾਲਾ ਦੀ ਤਿਆਰੀ ਸ਼ੁਰੂ ਹੋਈ। ਪ੍ਰੋਗਰਾਮ 'ਚ ਲਾੜੇ-ਲਾੜੀ ਨੂੰ ਬੁਲਾਇਆ ਗਿਆ। ਉਸ ਨੇ ਲਾੜੇ ਨੂੰ ਦੇਖਦੇ ਹੀ ਵਿਆਹ ਤੋਂ ਮਨ੍ਹਾਂ ਕਰ ਦਿੱਤਾ। ਲਾੜੀ ਨੇ ਆਪਣੇ ਪ੍ਰੇਮੀ ਨੂੰ ਫੋਨ ਕਰ ਕੇ ਕਿਹਾ,''ਜਲਦੀ ਆ ਜਾਓ, ਮੈਂ ਤੇਰੇ ਨਾਲ ਵਿਆਹ ਕਰਾਂਗੀ। ਪ੍ਰੇਮੀ ਨੇ ਉਸੇ ਸਮੇਂ ਵਿਆਹ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।'' ਇਹ ਪੂਰਾ ਮਾਮਲਾ ਥਾਣੇ ਪਹੁੰਚ ਗਿਆ। ਥਾਣੇ 'ਚ ਪੁਲਸ ਨਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਮਝਾਇਆ, ਉਦੋਂ ਕੁੜੀ ਵਿਆਹ ਲਈ ਤਿਆਰ ਹੋਈ। ਇਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਕੇ ਵਿਦਾ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸਮੂਹਿਕ ਵਿਆਹ 'ਚ ਇਕ ਲਾੜੀ ਨੇ ਲਾੜੇ ਨਾਲ ਉਸ ਸਮੇਂ ਵਿਆਹ ਤੋਂ ਇਨਕਾਰ ਕਰ ਦਿੱਤਾ, ਜਦੋਂ ਜੈਮਾਲਾ ਦੀ ਰਸਮ ਚੱਲ ਰਹੀ ਹੈ। ਉਹ ਪ੍ਰੇਮੀ ਨਾਲ ਵਿਆਹ ਕਰਨ ਦੀ ਜਿੱਦ 'ਤੇ ਅੜ ਗਈ। ਪ੍ਰੇਮੀ ਨੇ ਇਨਕਾਰ ਕੀਤਾ ਤਾਂ ਲਾੜੀ ਮੰਨੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News