Vivo ਲਿਆ ਰਿਹਾ ਹੈ ਐਕਸਟਰਨਲ ਕੈਮਰਾ ਕਿੱਟ ਵਾਲਾ ਧਾਕੜ 5G ਫ਼ੋਨ ! ਜਾਣੋ ਫੀਚਰਜ਼

Saturday, Oct 24, 2026 - 11:59 AM (IST)

Vivo ਲਿਆ ਰਿਹਾ ਹੈ ਐਕਸਟਰਨਲ ਕੈਮਰਾ ਕਿੱਟ ਵਾਲਾ ਧਾਕੜ 5G ਫ਼ੋਨ ! ਜਾਣੋ ਫੀਚਰਜ਼

ਗੈਜੇਟ ਡੈਸਕ - ਵੀਵੋ ਜਲਦੀ ਹੀ ਐਸ ਸੀਰੀਜ਼ ਦਾ ਇਕ ਹੋਰ ਸ਼ਕਤੀਸ਼ਾਲੀ ਫੋਨ ਲਾਂਚ ਕਰ ਰਿਹਾ ਹੈ। ਚੀਨੀ ਕੰਪਨੀ ਦੇ ਇਸ ਸਮਾਰਟਫੋਨ 'ਚ Visionox OLED ਡਿਸਪਲੇਅ ਪੈਨਲ ਹੋਵੇਗਾ। ਇਸ ਤੋਂ ਇਲਾਵਾ, ਇਸ ਸਮਾਰਟਫੋਨ 'ਚ ਟੈਲੀਫੋਟੋ ਐਕਸਟੈਂਡਰ ਸਪੋਰਟ ਹੋਵੇਗਾ, ਜੋ ਕਿ Vivo X300 ਸੀਰੀਜ਼ ਵਰਗਾ ਹੈ। ਇਸ ਸਮਾਰਟਫੋਨ ਨੂੰ ਹਾਲ ਹੀ 'ਚ ਕਈ ਸਰਟੀਫਿਕੇਸ਼ਨ ਵੈੱਬਸਾਈਟਾਂ 'ਤੇ ਦੇਖਿਆ ਗਿਆ ਹੈ। ਇਹ ਫੋਨ ਪਿਛਲੇ ਸਾਲ ਦੇ Vivo S60 ਦਾ ਅਪਗ੍ਰੇਡ ਹੋਵੇਗਾ।

ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਵੋ ਫੋਨ 6.59-ਇੰਚ ਫਲੈਟ OLED ਡਿਸਪਲੇਅ ਦੇ ਨਾਲ ਆਵੇਗਾ। ਫੋਨ ਦਾ ਡਿਸਪਲੇਅ ਰੈਜ਼ੋਲਿਊਸ਼ਨ 1.5K ਹੋਵੇਗਾ ਅਤੇ ਇਹ LTPS ਸਪੋਰਟ ਦੇ ਨਾਲ ਆਵੇਗਾ। ਕੰਪਨੀ ਨੇ ਇਸ ਫੋਨ ਦੇ ਡਿਸਪਲੇਅ 'ਚ Visionox OLED ਪੈਨਲ ਦੀ ਵਰਤੋਂ ਕੀਤੀ ਹੈ। ਇਸ ਵੀਵੋ ਫੋਨ ਨੂੰ ਵੀਵੋ S70 ਕਿਹਾ ਜਾਣ ਦੀ ਉਮੀਦ ਹੈ। ਇਹ ਫੋਨ Qualcomm Snapdragon 8s Gen 4 ਚਿੱਪਸੈੱਟ ਰਾਹੀਂ ਸੰਚਾਲਿਤ ਹੋ ਸਕਦਾ ਹੈ।

ਕੈਮਰੇ ਬਾਰੇ, ਇਕ ਚੀਨੀ ਟਿਪਸਟਰ ਦਾ ਦਾਅਵਾ ਹੈ ਕਿ ਇਹ ਫੋਨ 64MP Sony LYT-610 ਪੈਰੀਸਕੋਪ ਟੈਲੀਫੋਟੋ ਕੈਮਰੇ ਦੇ ਨਾਲ ਆਵੇਗਾ। ਫੋਨ ਦਾ ਕੈਮਰਾ 3x ਆਪਟੀਕਲ ਜ਼ੂਮ ਨੂੰ ਸਪੋਰਟ ਕਰੇਗਾ। ਫੋਨ ਦਾ ਟੈਲੀਫੋਟੋ ਕੈਮਰਾ ਲੈਂਸ ਕਨਵਰਟਰ ਸਪੋਰਟ ਦੇ ਨਾਲ ਆ ਸਕਦਾ ਹੈ। ਇਹ ਫੋਨ ਜਲਦੀ ਹੀ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ Vivo S70 'ਚ ਇਕ ਸੈਕੰਡਰੀ ਡਿਸਪਲੇਅ ਵੀ ਸ਼ਾਮਲ ਕਰ ਸਕਦੀ ਹੈ। ਪ੍ਰੋਟੋਟਾਈਪ ਵਿੱਚ ਰੀਅਰ ਸਕ੍ਰੀਨ ਹੋ ਸਕਦੀ ਹੈ।

ਪਿਛਲੇ ਸਾਲ ਲਾਂਚ ਹੋਏ Vivo S60 ਦੀ ਗੱਲ ਕਰੀਏ ਤਾਂ ਇਸਨੂੰ 50MP ਪੈਰੀਸਕੋਪ ਕੈਮਰੇ ਨਾਲ ਲਾਂਚ ਕੀਤਾ ਗਿਆ ਸੀ। ਫੋਨ ਦਾ ਕੈਮਰਾ 3x ਆਪਟੀਕਲ ਜ਼ੂਮ ਨੂੰ ਵੀ ਸਪੋਰਟ ਕਰਦਾ ਹੈ। ਵੀਵੋ ਦੇ ਆਉਣ ਵਾਲੇ ਫੋਨ, ਵੀਵੋ S70 ਦੀ ਬੈਟਰੀ ਅਤੇ ਹੋਰ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ। ਇਨ੍ਹਾਂ ਫੀਚਰਜ਼ ਬਾਰੇ ਜਾਣਕਾਰੀ ਆਉਣ ਵਾਲੇ ਹਫ਼ਤਿਆਂ 'ਚ ਵੀ ਸਾਹਮਣੇ ਆ ਸਕਦੀ ਹੈ।

Vivo X500 E ਨੂੰ Google Play Console 'ਤੇ ਦੇਖਿਆ ਗਿਆ ਹੈ। ਇਸਨੂੰ ਮਾਡਲ ਨੰਬਰ V2656 ਨਾਲ ਦੇਖਿਆ ਗਿਆ ਹੈ। ਇਸ ਫੋਨ ਦਾ ਡਿਵਾਈਸ ਕੋਡ Vivo V80 ਨਾਲ ਬਹੁਤ ਮਿਲਦਾ-ਜੁਲਦਾ ਹੈ। Vivo X500 E, ਭਾਰਤ 'ਚ ਜਲਦੀ ਹੀ ਲਾਂਚ ਹੋਣ ਵਾਲੇ Vivo V80 ਦਾ ਰੀਬ੍ਰਾਂਡਡ ਵਰਜ਼ਨ ਹੋ ਸਕਦਾ ਹੈ। ਕੰਪਨੀ ਨੇ ਸੂਚੀ 'ਚ ਫੋਨ ਦੇ ਕਈ ਫੀਚਰਜ਼ ਸਾਂਝੇ ਨਹੀਂ ਕੀਤੇ ਹਨ। ਚੀਨੀ ਕੰਪਨੀ ਨੇ ਇਸ ਸਾਲ ਜੁਲਾਈ 'ਚ Vivo X300 E ਲਾਂਚ ਕੀਤਾ ਸੀ। ਆਉਣ ਵਾਲਾ ਮਾਡਲ ਇਸਦੇ ਅਪਗ੍ਰੇਡ ਵਜੋਂ ਪੇਸ਼ ਕੀਤਾ ਜਾਵੇਗਾ।


author

Sunaina

Content Editor

Related News