ਵਿਆਹ ਤੋਂ ਦੂਜੇ ਦਿਨ ਨਕਦੀ ਅਤੇ ਸਾਮਾਨ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਲਾੜੀ
Wednesday, Jun 01, 2022 - 04:41 PM (IST)
ਸ਼ਾਹਜਹਾਂਪੁਰ– ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਵਿਆਹ ਦੇ ਦੂਜੇ ਹੀ ਦਿਨ ਲਾੜੀ ਘਰ ਦਾ ਸਾਮਾਨ ਅਤੇ ਨਕਦੀ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਥਾਣਾ ਮੁਖੀ ਪ੍ਰਵੀਣ ਸੋਲੰਕੀ ਨੇ ਦੱਸਿਆ ਕਿ ਪਲੀਆ ਦਰੋਂਵਕਤ ਪਿੰਡ ਦੇ ਰਿੰਕੂ ਦੀ ਬਰਾਤ ਕੁਸ਼ੀਨਗਰ ਦੇ ਪਟਰਵਾ ਪਿੰਡ ’ਚ 28 ਮਈ ਨੂੰ ਗਈ ਸੀ ਅਤੇ ਵਿਆਹ ਮਗਰੋਂ ਲਾੜੀ ਆਪਣੇ ਸਹੁਰੇ ਆ ਗਈ।
ਪੁਲਸ ਮੁਤਾਬਕ 31 ਮਈ ਦੀ ਰਾਤ ਲਾੜਾ-ਲਾੜੀ ਕਮਰੇ ’ਚ ਸੌਂ ਰਹੇ ਸਨ, ਇਸ ਦਰਮਿਆਨ ਲਾਈਟ ਚਲੀ ਗਈ ਅਤੇ ਲਾੜੀ ਗਰਮੀ ਕਾਰਨ ਛੱਤ ’ਤੇ ਟਹਿਲਣ ਚਲਾ ਗਿਆ। ਸੋਲੰਕੀ ਮੁਤਾਬਕ ਜਦੋਂ ਲਾੜਾ ਵਾਪਸ ਆਇਆ ਤਾਂ ਕਮਰੇ ਤੋਂ ਉਸ ਦੀ ਪਤਨੀ ਗਾਇਬ ਸੀ, ਉਸ ਨੇ ਘਰ ’ਚ ਆਪਣੀ ਪਤਨੀ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਉਹ ਨਕਦੀ ਤੋਂ ਇਲਾਵਾ ਘਰ ਦਾ ਸਾਮਾਨ ਲੈ ਕੇ ਫਰਾਰ ਹੋ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਜੋ ਸ਼ਿਕਾਇਤ ਮਿਲੀ ਹੈ, ਉਸ ’ਚ ਦੋਸ਼ ਲਾਇਆ ਗਿਆ ਹੈ ਕਿ ਲਾੜੀ ਦਾ ਬਨਾਰਸ ’ਚ ਰਹਿਣ ਵਾਲੇ ਇਕ ਮੁੰਡੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਰਾਤ ਦੇ ਸਮੇਂ ਲਾੜੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।