31 ਸਾਲ ਪਹਿਲਾਂ ਲਈ ਸੀ 100 ਰੁਪਏ ਦੀ ਰਿਸ਼ਵਤ, 75 ਸਾਲ ਦੀ ਉਮਰ ''ਚ ਜਾਣਾ ਪਿਆ ਜੇਲ੍ਹ
Friday, Sep 18, 2026 - 11:30 AM (IST)
ਰਾਂਚੀ- ਝਾਰਖੰਡ ਹਾਈ ਕੋਰਟ ਨੇ 1995 'ਚ ਰਾਂਚੀ ਦੇ ਹਟੀਆ ਰੇਲਵੇ ਸਟੇਸ਼ਨ 'ਤੇ 100 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਾਬਕਾ ਪਾਰਸਲ ਕਲਰਕ ਕਾਲੀ ਸ਼ੰਕਰ ਧੋਬੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਲਗਭਗ 31 ਸਾਲ ਪੁਰਾਣੇ ਇਸ ਮਾਮਲੇ 'ਚ ਅਦਾਲਤ ਨੇ ਉਸ ਦੀ ਉਮਰ, ਬੀਮਾਰੀ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਕਾਰਨ ਸਜ਼ਾ ਘਟਾ ਦਿੱਤੀ। ਹੁਣ 75 ਸਾਲਾ ਕਾਲੀ ਸ਼ੰਕਰ ਨੂੰ ਇਕ ਸਾਲ ਜੇਲ੍ਹ ਦੀ ਸਜ਼ਾ ਕੱਟਣੀ ਹੋਵੇਗੀ।
ਇਹ ਮਾਮਲਾ 27 ਅਪ੍ਰੈਲ 1995 ਦਾ ਹੈ। ਕਾਲੀ ਸ਼ੰਕਰ ਧੋਬੀ ਰਾਂਚੀ ਦੇ ਹਟੀਆ ਰੇਲਵੇ ਸਟੇਸ਼ਨ 'ਤੇ ਪਾਰਸਲ ਕਲਰਕ ਵਜੋਂ ਤਾਇਨਾਤ ਸੀ। ਸ਼ਿਕਾਇਤਕਰਤਾ ਨਿਰਮਲ ਕੁਮਾਰ ਬੇਗਾਨੀ ਨੇ ਆਪਣੀ ਬਾਈਕ ਹਟੀਆ ਰੇਲਵੇ ਸਟੇਸ਼ਨ ਤੋਂ ਬਿਹਾਰ ਦੇ ਸਮਸਤੀਪੁਰ ਭੇਜਣੀ ਸੀ। ਦੋਸ਼ ਸੀ ਕਿ ਪਾਰਸਲ ਕਲਰਕ ਨੇ ਬਾਈਕ ਬੁੱਕ ਕਰਨ ਦੇ ਬਦਲੇ 100 ਰੁਪਏ ਦੀ ਰਿਸ਼ਵਤ ਮੰਗੀ ਸੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਇਸ ਦੀ ਜਾਣਕਾਰੀ ਸੀਬੀਆਈ ਨੂੰ ਦਿੱਤੀ। ਸੀਬੀਆਈ ਨੇ ਸ਼ਿਕਾਇਤ ਦੀ ਪੁਸ਼ਟੀ ਕਰਵਾਈ ਅਤੇ ਇਸ ਨੂੰ ਸਹੀ ਪਾਏ ਜਾਣ ਤੋਂ ਬਾਅਦ ਟ੍ਰੈਪ ਦੀ ਕਾਰਵਾਈ ਕੀਤੀ। 27 ਅਪ੍ਰੈਲ 1995 ਨੂੰ ਸੀਬੀਆਈ ਦੀ ਇਕ ਟੀਮ ਨੇ ਕਾਰਵਾਈ ਕੀਤੀ ਅਤੇ ਉਸ ਸਮੇਂ ਦੇ ਪਾਰਸਲ ਕਲਰਕ, ਕਾਲੀ ਸ਼ੰਕਰ ਧੋਬੀ ਨੂੰ 100 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਸੀਬੀਆਈ ਦੀ ਕਾਰਵਾਈ ਤੋਂ ਬਾਅਦ, ਮਾਮਲਾਕ ਵਿਸ਼ੇਸ਼ ਅਦਾਲਤ 'ਚ ਪਹੁੰਚਿਆ। ਲਗਭਗ 9 ਸਾਲ ਚੱਲੀ ਸੁਣਵਾਈ ਤੋਂ ਬਾਅਦ ਸਾਲ 2004 'ਚ ਕੋਰਟ ਨੇ ਕਾਲੀ ਸ਼ੰਕਰ ਧੋਬੀ ਨੂੰ ਦੋਸ਼ੀ ਠਹਿਰਾਇਆ।
ਅਦਾਲਤ ਨੇ ਕਾਲੀ ਸ਼ੰਕਰ ਧੋਬੀ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਦੇ ਤਹਿਤ ਇਕ ਸਾਲ ਦੀ ਕੈਦ ਅਤੇ 4,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਧਾਰਾ 13(2) ਦੇ ਤਹਿਤ ਉਸ ਨੂੰ ਡੇਢ ਸਾਲ ਦੀ ਕੈਦ ਅਤੇ 6,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਸੀ। ਦੋਵਾਂ ਧਾਰਾਵਾਂ ਦੇ ਤਹਿਤ ਸਜ਼ਾਵਾਂ ਇੱਕੋ ਸਮੇਂ ਚੱਲਣੀਆਂ ਸਨ। ਕਾਲੀ ਸ਼ੰਕਰ ਨੇ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਝਾਰਖੰਡ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ।
ਟ੍ਰਾਇਲ ਕੋਰਟ ਦੇ ਫੈਸਲੇ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚਿਆ, ਪਰ ਇਸ ਦੀ ਸੁਣਵਾਈ ਪੂਰੀ ਹੋਣ 'ਚ ਦੋ ਦਹਾਕਿਆਂ ਤੋਂ ਵੱਧ ਸਮਾਂ ਲੱਗ ਗਿਆ। ਇਸ ਤਰ੍ਹਾਂ 1995 'ਚ ਸ਼ੁਰੂ ਹੋਏ ਇਸ ਰਿਸ਼ਵਤਖੋਰੀ ਦੇ ਮਾਮਲੇ ਨੇ ਲਗਭਗ 31 ਸਾਲਾਂ ਤੱਕ ਆਪਣੀ ਕਾਨੂੰਨੀ ਪ੍ਰਕਿਰਿਆ ਜਾਰੀ ਰੱਖੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਪ੍ਰਦੀਪ ਕੁਮਾਰ ਸ਼੍ਰੀਵਾਸਤਵ ਦੀ ਅਦਾਲਤ 'ਚ ਹੋਈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਦੋਸ਼ੀ ਠਹਿਰਾਏ ਜਾਣ ਨੂੰ ਬਰਕਰਾਰ ਰੱਖਿਆ।
ਹਾਲਾਂਕਿ, ਹਾਈ ਕੋਰਟ ਨੇ ਕਾਲੀ ਸ਼ੰਕਰ ਧੋਬੀ ਦੀ ਸਜ਼ਾ ਘਟਾ ਦਿੱਤੀ। ਅਦਾਲਤ ਨੇ ਮਾਮਲੇ ਦੇ ਲੰਬੇ ਸਮੇਂ ਤੱਕ ਚੱਲਣ, ਉਸ ਦੀ ਉਮਰ ਅਤੇ ਉਸ ਦੀ ਬੀਮਾਰੀ ਨੂੰ ਧਿਆਨ 'ਚ ਰੱਖਿਆ। ਅਦਾਲਤ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਦੇ ਤਹਿਤ ਇਕ ਸਾਲ ਦੀ ਸਜ਼ਾ ਘਟਾ ਕੇ 6 ਮਹੀਨੇ ਕਰ ਦਿੱਤੀ। ਧਾਰਾ 13(2) ਦੇ ਤਹਿਤ ਡੇਢ ਸਾਲ ਦੀ ਸਜ਼ਾ ਘਟਾ ਕੇ ਇਕ ਸਾਲ ਕਰ ਦਿੱਤੀ ਗਈ। ਦੋਵੇਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ। ਇਸ ਦਾ ਮਤਲਬ ਹੈ ਕਿ ਕਾਲੀ ਸ਼ੰਕਰ ਧੋਬੀ ਨੂੰ ਇਕ ਸਾਲ ਕੈਦ ਕੱਟਣੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
