ਦਿਮਾਗ਼ੀ ਬੁਖਾਰ ਨਾਲ 4 ਹੋਰ ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 101 ਹੋਈ

07/20/2019 3:20:24 PM

ਗੁਹਾਟੀ— ਆਸਾਮ 'ਚ ਦਿਮਾਗੀ ਬੁਖਾਰ ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਰਾਜ 'ਚ ਮਰਨ ਵਾਲਿਆਂ ਦੀ ਗਿਣਤੀ 101 ਹੋ ਗਈ ਹੈ। ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਨੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਉਦਲਗੁੜੀ, ਬਕਸਾ, ਗੋਲਾਘਾਟ ਅਤੇ ਕਾਰਬੀ ਆਂਗਲੋਂਗ ਜ਼ਿਲਿਆਂ 'ਚ ਇਕ-ਇਕ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ।

ਪੀੜਤਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਬੁਲੇਟਿਨ 'ਚ ਦੱਸਿਆ ਗਿਆ ਹੈ ਕਿ 13 ਹੋਰ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਜਾਪਾਨੀ ਬੁਖਾਰ (ਦਿਮਾਗ਼ੀ ਬੁਖਾਰ) ਨਾਲ ਇਨਫੈਕਟਡ ਮਾਮਲਿਆਂ ਦੀ ਗਿਣਤੀ 439 ਹੋ ਗਈ ਹੈ। ਦਿਮਾਗੀ ਬੁਖਾਰ ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਕ ਬੀਮਾਰੀ ਹੈ, ਜਿਸ ਨਾਲ ਦਿਮਾਗ ਪ੍ਰਭਾਵਿਤ ਹੁੰਦਾ ਹੈ। ਐੱਨ.ਐੱਚ.ਐੱਮ. ਦੀ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਜਨਵਰੀ ਤੋਂ ਰਾਜ 'ਚ ਜੇ.ਈ./ਏ.ਈ.ਐੱਸ. (ਐਕਿਊਟ ਇਨਸੇਫਲਾਈਟਿਸ ਸਿੰਡਰੋਮ) ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 222 ਹੈ, ਜਦੋਂ ਕਿ ਇਸ ਸਮੇਂ-ਹੱਦ ਦੌਰਾਨ ਜੇ.ਈ./ਏ.ਈ.ਐੱਸ. ਮਾਮਲਿਆਂ ਦੀ ਗਿਣਤੀ 1,560 ਹੈ।


DIsha

Content Editor

Related News