ਪੋਸਟ ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

08/01/2019 10:46:22 AM

ਨਵੀਂ ਦਿੱਲੀ—ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 18

ਆਖਰੀ ਤਾਰੀਕ- 5 ਅਗਸਤ, 2019

ਅਹੁਦਿਆਂ ਦਾ ਵੇਰਵਾ- ਕੈਮਿਸਟ ਟ੍ਰੇਨੀ ਅਤੇ ਜਨਰਲ ਵਰਕਮੈਨ ਟ੍ਰੇਨੀ ਆਦਿ ਅਹੁਦੇ

ਉਮਰ ਸੀਮਾ- 18 ਤੋਂ 30 ਸਾਲ ਤੱਕ 

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੈਮਿਸਟਰੀ 'ਚ ਪੋਸਟ ਗ੍ਰੈਜੂਏਸ਼ਨ ਡਿਗਰੀ/ ਕੈਮੀਕਲ ਇੰਜੀਨੀਅਰਿੰਗ ਡਿਪਲੋਮਾ ਪਾਸ ਕੀਤਾ ਹੋਵੇ।

ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bharatpetroleum.com/our-businesses/refineries/kochi-refinery.aspx ਪੜ੍ਹੋ।


Iqbalkaur

Content Editor

Related News