ਘਰੋਂ ਟਿਊਸ਼ਨ ਪੜ੍ਹਨ ਗਏ ਮੁੰਡੇ ਨਾ ਮੁੜੇ ਵਾਪਸ, ਜਦੋਂ ਮਿਲੀ ਖ਼ਬਰ ਤਾਂ ਪਿੰਡ ''ਚ ਪੈ ਗਿਆ ਚੀਕ-ਚਿਹਾੜਾ
Friday, May 30, 2025 - 10:57 AM (IST)

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਦੋਕਾਟੀ ਇਲਾਕੇ 'ਚ ਗੰਗਾ ਨਦੀ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਤਿੰਨ ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਰੀਆ ਖੇਤਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਮੁਹੰਮਦ ਫਹੀਮ ਕੁਰੈਸ਼ੀ ਨੇ ਦੱਸਿਆ ਕਿ ਸਾਵਨ ਛਪਰਾ ਪਿੰਡ ਦੇ ਵਿਨੈ ਗੋਂਡ, ਸੰਦੀਪ ਗੋਂਡ ਅਤੇ ਵਸੀਮ ਵੀਰਵਾਰ ਨੂੰ ਟਿਊਸ਼ਨ ਪੜ੍ਹਨ ਲਈ ਸਾਈਕਲਾਂ 'ਤੇ ਆਪਣੇ-ਆਪਣੇ ਘਰਾਂ ਤੋਂ ਨਿਕਲੇ ਸਨ ਅਤੇ ਰਸਤੇ 'ਚ ਜਗਦੀਸ਼ਪੁਰ ਪਿੰਡ ਦੇ ਗੰਗਾ ਘਾਟ 'ਤੇ ਨਹਾਉਣ ਲੱਗ ਪਏ।
ਇਹ ਵੀ ਪੜ੍ਹੋ : 'ਤਾੜੀ ਇਕ ਹੱਥ ਨਾਲ ਨਹੀਂ ਵੱਜਦੀ'...SC ਨੇ ਜਬਰ ਜ਼ਿਨਾਹ ਮਾਮਲੇ 'ਚ ਇੰਨਫਲਾਂਸਰ ਨੂੰ ਦਿੱਤੀ ਜ਼ਮਾਨਤ
ਉਨ੍ਹਾਂ ਕਿਹਾ ਕਿ ਇਸ ਦੌਰਾਨ ਤਿੰਨੋਂ ਡੂੰਘੇ ਪਾਣੀ 'ਚ ਜਾਣ ਕਾਰਨ ਡੁੱਬ ਗਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਕੁਰੈਸ਼ੀ ਨੇ ਕਿਹਾ ਕਿ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਮੁੰਡਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਤਿੰਨਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਸਵੇਰੇ ਗੰਗਾ ਘਾਟ ਦੇ ਕੰਢੇ ਮਿਲੀਆਂ। ਕੁਰੈਸ਼ੀ ਨੇ ਕਿਹਾ ਕਿ ਤਿੰਨਾਂ ਨਾਬਾਲਗਾਂ ਦੀ ਉਮਰ 15 ਤੋਂ 16 ਸਾਲ ਸੀ। ਪੁਲਸ ਨੇ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8