ਚਾਚੇ ਘਰੋਂ ਗਹਿਣੇ ਚੋਰੀ ਕਰ ਮੁੰਡੇ ਨੇ ਖਰੀਦੀ ਥਾਰ ! ਪੂਜਾ ਕਰਨ ਵੇਲੇ ਇੰਝ ਸਾਰਿਆਂ ਸਾਹਮਣੇ ਖੁੱਲ੍ਹੀ ਪੋਲ

Wednesday, Oct 28, 2026 - 10:42 AM (IST)

ਚਾਚੇ ਘਰੋਂ ਗਹਿਣੇ ਚੋਰੀ ਕਰ ਮੁੰਡੇ ਨੇ ਖਰੀਦੀ ਥਾਰ ! ਪੂਜਾ ਕਰਨ ਵੇਲੇ ਇੰਝ ਸਾਰਿਆਂ ਸਾਹਮਣੇ ਖੁੱਲ੍ਹੀ ਪੋਲ

ਮੁੰਬਈ (ਏਜੰਸੀ)- ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ 'ਚ ਇਕ 19 ਸਾਲਾ ਮੁੰਡੇ ਨੂੰ ਆਪਣੇ ਚਾਚੇ ਦੇ ਘਰੋਂ 15 ਤੋਲਾ ਸੋਨੇ ਦੇ ਗਹਿਣੇ ਚੋਰੀ ਕਰ ਕੇ ਲਗਜ਼ਰੀ SUV (ਥਾਰ) ਖਰੀਦਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਨਵੀਂ ਕਾਰ ਦੀ ਪੂਜਾ ਕਰਵਾਉਣ ਲਈ ਆਪਣੇ ਚਾਚੇ ਨੂੰ ਹੀ ਸੱਦਾ ਦਿੱਤਾ ਸੀ। ਕੋਡੋਲੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਪਨਹਾਲਾ ਤਹਿਸੀਲ ਦੇ ਸਾਤਵੇ ਪਿੰਡ ਦੀ ਹੈ।

ਇਹ ਵੀ ਪੜ੍ਹੋ : 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਦੋਸ਼ੀ ਦੀ ਪਛਾਣ ਸਮਰ ਚਵਾਨ ਵਜੋਂ ਹੋਈ ਹੈ, ਜੋ ਆਪਣੇ ਚਾਚੇ ਉਮੇਸ਼ ਚਵਾਨ ਦੇ ਘਰ ਕੋਲ ਰਹਿੰਦਾ ਹੈ। ਸਮਰ ਨੇ ਆਪਣੇ ਚਾਚੇ ਦੇ ਘਰੋਂ ਲਗਭਗ 174.96 ਗ੍ਰਾਮ (15 ਤੋਲੇ) ਸੋਨੇ ਦੇ ਗਹਿਣੇ ਚੋਰੀ ਕੀਤੇ ਅਤੇ ਇਸ ਨੂੰ ਇਕ ਸਥਾਨਕ ਜੌਹਰੀ ਨੂੰ 10 ਲੱਖ ਰੁਪਏ 'ਚ ਵੇਚ ਦਿੱਤਾ। ਉਸ ਨੇ ਪੈਸੇ ਦੀ ਵਰਤੋਂ ਇਕ ਨਵੀਂ SUV ਖਰੀਦਣ ਲਈ ਕੀਤੀ। ਪੁਲਸ ਦੇ ਅਨੁਸਾਰ, ਬਾਅਦ 'ਚ ਦੋਸ਼ੀ ਨੇ ਨਵੀਂ ਕਾਰ ਲੈਣ ਦੀ ਖੁਸ਼ੀ 'ਚ ਰਵਾਇਤੀ ਪੂਜਾ ਕਰਵਾਉਣ ਲਈ ਆਪਣੇ ਚਾਚੇ ਨੂੰ ਸੱਦਾ ਦਿੱਤਾ। ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਉਮੇਸ਼ ਚਵਾਨ ਨੂੰ ਆਪਣੇ ਘਰੋਂ ਗਹਿਣੇ ਚੋਰੀ ਹੋਣ ਦਾ ਪਤਾ ਲੱਗਾ ਅਤੇ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕੋਡੋਲੀ ਪੁਲਸ ਨੇ ਸਮਰ ਚਵਾਨ ਅਤੇ ਚੋਰੀ ਦਾ ਸੋਨਾ ਖਰੀਦਣ ਵਾਲੇ ਜੌਹਰੀ ਸੰਗ੍ਰਾਮ ਮੋਰੇ ਨੂੰ ਗ੍ਰਿਫ਼ਤਾਰ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News