ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

Wednesday, Dec 14, 2022 - 01:24 PM (IST)

ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ ਕੁੜੀ ’ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਦਿੱਲੀ ਦੇ ਦੁਆਰਕਾ ’ਚ ਇਕ ਮੁੰਡੇ ਨੇ ਸਕੂਲੀ ਵਿਦਿਆਰਥਣ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਘਟਨਾ ਅੱਜ ਯਾਨੀ ਬੁੱਧਵਾਰ ਸਵੇਰੇ 9 ਵਜੇ ਦੀ ਹੈ। ਇਸ ਤੋਂ ਬਾਅਦ ਕੁੜੀ ਨੂੰ ਸਫਦਰਗੰਜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਦਿੱਲੀ ਪੁਲਸ ਦੀ ਟੀਮ ਵੀ ਪਹੁੰਚ ਗਈ ਹੈ। 

ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ

ਦਿੱਲੀ ਪੁਲਸ ਨੂੰ ਸਵੇਰੇ ਕਰੀਬ 9 ਵਜੇ ਮੋਹਨ ਗਾਰਡਨ ਨੇੜੇ ਇਕ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੀ ਸੂਚਨਾ ਮਿਲੀ ਸੀ। ਪੁਲਸ ਮੁਤਾਬਕ, ਵਿਦਿਆਰਥਣ ਦੀ ਉਮਰ 17 ਸਾਲ ਦੀ ਹੈ। ਉਹ ਆਪਣੀ ਛੋਟੀ ਭੈਣ ਨਾਲ ਖੜੀ ਸੀ ਕਿ ਅਚਾਨਕ ਬਾਈਕ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ’ਚੋਂ ਪਿੱਛੇ ਬੈਠੇ ਮੁੰਡੇ ਨੇ ਕੁੜੀ ’ਤੇ ਤੇਜ਼ਾਬ ਸੁੱਟ ਦਿੱਤਾ। ਪੀੜਤਾ ਨੇ ਦੋ ਮੁੰਡਿਆਂ ’ਤੇ ਸ਼ੱਕ ਜਤਾਇਆ ਹੈ।ਪੁਲਸ ਨੇ ਇਸ ਮਾਮਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਹੈ। 

ਵਿਦਿਆਰਥਣ ਦਾ ਹਸਪਤਾਲ ’ਚ ਇਲਾਜ ਜਾਰੀ ਹੈ। ਪੁਲਸ ਮੁਤਾਬਕ, ਵਿਦਿਆਰਥਣ ਦੀ ਹਾਲਤ ਫਿਲਹਾਲ ਸਥਿਰ ਹੈ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਡਾਕਟਰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ। 

ਇਹ ਵੀ ਪੜ੍ਹੋ– ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼

ਦਿੱਲੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਇਹ ਵੀ ਪੜ੍ਹੋ– ਸਿਗਰਟ ਪੀਣ ਵਾਲਿਆਂ ਲਈ ਬੁਰੀ ਖ਼ਬਰ, ਤੰਬਾਕੂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਸਰਕਾਰ ਬਣਾ ਰਹੀ ਇਹ ਯੋਜਨਾ

 

ਦਿੱਲੀ ਮਹਿਲਾ ਕਮਿਸ਼ਨ ਨੇ ਇਸ ਘਟਨਾ ’ਤੇ ਨੋਟਿਸ ਲਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਦੱਸਿਆ ਦੁਆਰਕਾ ਮੋੜ ਨੇੜੇ ਇਕ ਸਕੂਲੀ ਵਿਦਿਆਰਥਣ ’ਤੇ ਤੇਜ਼ਾਬ ਸੁੱਟਿਆ ਗਿਆ ਹੈ। ਸਾਡੀ ਟੀਮ ਪੀੜਤਾ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ। ਬੇਟੀ ਨੂੰ ਇਨਸਾਫ ਦਿਲਾਵਾਂਗੇ। ਦਿੱਲੀ ਮਹਿਲਾ ਕਮਿਸ਼ਨ ਸਾਲਾਂ ਤੋਂ ਦੇਸ਼ ’ਚ ਤੇਜ਼ਾਬ ਬੈਨ ਕਰਨ ਦੀ ਲੜਾਈ ਲੜ ਰਹੀ ਹੈ। ਕਦੋਂ ਜਾਗਣਗੀਆਂ ਸਰਕਾਰਾਂ?

ਇਹ ਵੀ ਪੜ੍ਹੋ– ‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖੁਸ਼ ਹੋ ਗਈ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News