ਸਰ੍ਹੇ ਬਾਜਾਰ ਮੁੰਡੇ ਨੇ ਵੱਢ ‘ਤੀ ਕੁੜੀ ਦੀ ਧੋਣ, ਕੋਲ ਖੜ੍ਹਾ ਭਰਾ ਵੀ ਡਰ ਕੇ ਭੱਜਿਆ

06/26/2024 8:32:22 PM

ਮਰਵਾਹੀ : ਦਿਨ ਦਿਹਾੜੇ ਨੌਜਵਾਨ ਵਲੋਂ ਸਰ੍ਹੇ ਬਾਜਾਰ ਇਕ ਕੁੜੀ ਨੂੰ ਨਾ ਸਿਰਫ ਚਾਕੂ ਮਾਰ-ਮਾਰ ਲਹੂ-ਲੁਹਾਣ ਕਰ ਦਿੱਤਾ ਸਗੋਂ ਤੜਫਦੀ ਕੁੜੀ ਦਾ ਗਲਾ ਵੱਢ ਸ਼ਰੇਆਮ ਕਤਲ ਵੀ ਕਰ ਦਿੱਤਾ। ਇਨੇ ਨਾਲ ਮੁੰਡੇ ਦਾ ਦਿਲ ਨਾ ਭਰਿਆ ਤਾਂ ਉਹ ਉਥੇ ਹੀ ਖੜਾ ਕਾਫੀ ਦੇਰ ਤਕ ਲਾਸ਼ ਨੂੰ ਘੂਰਦਾ ਰਿਹਾ। ਦਰਅਸਲ ਮਾਮਲਾ ਛੱਤੀਸਗੜ੍ਹ ਦੇ ਗੌਰੇਲਾ ਪੇਂਦਰਾ ਮਰਵਾਹੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਜਾਣਕਾਰੀ ਮੁਤਬਾਕ ਗੋਰੇਲਾ ਸਟੇਟ ਬੈਂਕ ਦੇ ਸਾਹਮਣੇ ਇਕ ਲੜਕੀ ਜਿਸ ਦਾ ਨਾਮ ਰੰਜਣਾ ਦੱਸਿਆ ਜਾ ਰਿਹਾ ਹੈ ਆਪਣੇ ਭਰਾ ਨਾਲ ਸਕੂਟਰੀ ‘ਤੇ ਆਉਂਦੀ ਹੈ। ਇਸੇ ਦੌਰਾਨ ਉਸ ਦੀ ਉਥੇ ਮੌਜੂਦ ਨੌਜਵਾਨ ਜਿਸ ਦਾ ਨਾਮ ਦੁਰਗੇਸ਼ ਦੱਸਿਆ ਜਾ ਰਿਹਾ ਹੈ, ਨਾਲ ਪੈਸਿਆ ਦੇ ਲੈਣ-ਦੇਣ ਪਿੱਛੇ ਬਹਿਸ ਹੋ ਗਈ। ਇਸੇ ਦੌਰਾਨ ਦੁਰਗੇਸ਼ ਨੇ ਤੇਜਧਾਰ ਹਥਿਆਰ (ਚਾਕੂ) ਨਾਲ ਰੰਜਣਾ ਉਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਗਾਤਾਰ ਵਾਰ ਹੋਣ ਕਾਰਨ ਰੰਜਣਾ ਗੰਭੀਰ ਹੋ ਸੜਕ ਕੰਢੇ ਡਿੱਗ ਪਈ। ਇਸ ‘ਤੇ ਵੀ ਦੁਰਗੇਸ਼ ਰੁਕਿਆ ਨਹੀਂ ਉਸਨੇ ਸਗੋਂ ਹੀ ਹਥਿਆਰ ਨਾਲ ਰੰਜਣਾ ਦਾ ਗੱਲਾ ਵੱਢ ਦਿੱਤਾ। ਇਸ ਸਭ ਦੇ ਵਿਚਕਾਰ ਰੰਜਣਾ ਦੇ ਭਰਾ ਦੀ ਵੀ ਹਿੰਮਤ ਨਹੀਂ ਪਈ ਕਿ ਉਹ ਦੁਰਗੇਸ਼ ਨੂੰ ਰੋਕ ਸਕੇ। ਦੁਰਗੇਸ਼ ਰੰਜਣਾ ਦਾ ਕਤਲ ਕਰਨ ਤੋਂ ਬਾਅਦ ਵੀ ਮੌਕੇ ‘ਤੇ ਕਾਫੀ ਦੇਰ ਤਕ ਖੜਾ ਉਸਦੀ ਲਾਸ਼ ਨੂੰ ਘੂਰਦਾ ਰਿਹਾ। ਉਸਨੇ ਖੂਨ ਨਾਲ ਲੱਥਪੱਥ ਹਥਿਆਰ ਸਾਫ ਕੀਤਾ ਤੇ ਫਿਰ ਮੌਕੇ ਤੋਂ ਚੱਲਿਆ ਗਿਆ।

ਘਟਨਾ ਵੇਲੇ ਵੱਡੀ ਭੀੜ ਸੀ ਮੌਜੂਦ

ਜਿਸ ਥਾਂ ਦੁਰਗੇਸ਼ ਨੇ ਰੰਜਣਾ ਦਾ ਕਤਲ ਕੀਤਾ ਉਥੇ ਬੈਂਕ ਤੇ ਹੋਰ ਅਦਾਰੇ ਹੋਣ ਕਾਰਨ ਲੋਕਾਂ ਦੀ ਵੱਡੀ ਭੀੜ ਪਹਿਲਾਂ ਤੋਂ ਹੀ ਜਮ੍ਹਾਂ ਸੀ। ਜਦ ਦੁਰਗੇਸ਼ ਰੰਜਣਾ ਤੇ ਵਾਰ ਕਰ ਉਸਦਾ ਕਤਲ ਕਰ ਰਿਹਾ ਸੀ ਤਾਂ ਉਥੇ ਮੌਜੂਦ ਭੀੜ ਵਿੱਚੋਂ ਕਿਸੇ ਨੇ ਵੀ ਆ ਕੇ ਰੰਜਣਾ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਤਕ ਨਹੀਂ ਕੀਤੀ। ਜਿਸ ਕਾਰਨ ਰੰਜਨਾ ਪਹਿਲਾਂ ਤਾਂ ਉਥੇ ਤੜਫਦੀ ਰਹੀ ਤੇ ਫਿਰ ਜਦੋਂ ਦੁਰਗੇਸ਼ ਨੇ ਉਸਦਾ ਗੱਲਾ ਵੱਢ ਦਿੱਤਾ ਤਾਂ ਉਹ ਸੜਕ ਕੰਢੇ ਹੀ ਦਮ ਤੋੜ ਗਈ।

ਸੀਸੀਟੀਵੀ ਵਿੱਚ ਕੈਦ ਹੋਈ ਖੋਫਨਾਕ ਵਾਰਦਾਤ

ਰੰਜਣਾ ਦੇ ਕਤਲ ਦੀ ਪੂਰੀ ਵਾਰਦਾਤ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਪੂਰੀ ਘਟਨਾ ਐਨੀ ਖੋਫਨਾਕ ਹੈ ਕਿ ਤਹਾਨੂੰ ਵੀਡੀਓ ਵਿਖਾਈ ਵੀ ਨਹੀ ਜਾ ਸਕਦੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕਾ (ਰੰਜਣਾ ਦਾ ਭਰਾ) ਚਿੱਟੇ ਰੰਗ ਦੇ ਸਕੂਟਰ 'ਤੇ ਬੈਠਾ ਹੈ। ਇਸ ਦੇ ਇੱਕ ਪਾਸੇ ਇੱਕ ਕੁੜੀ (ਰੰਜਣਾ) ਖੜੀ ਹੈ ਅਤੇ ਦੂਜੇ ਪਾਸੇ ਦੁਰਗੇਸ਼ ਖੜਾ ਹੈ, ਜੋ ਕਿ ਆਪਣਾ ਮੂੰਹ-ਸਿਰ ਚੰਗੀ ਤਰ੍ਹਾਂ ਨਾਲ ਢੱਕ ਕੇ ਆਇਆ ਹੋਇਆ ਸੀ। ਰੰਜਣਾ ਦਾ ਚਿਹਰਾ ਢੱਕਿਆ ਹੋਇਆ ਸੀ। ਦੁਰਗੇਸ਼ ਰੰਜਨਾ ਦੇ ਭਰਾ ਨਾਲ ਪਹਿਲਾਂ ਗੱਲਾਂ ਕਰਦਾ ਹੈ ਤੇ ਫਿਰ ਅਚਾਨਕ ਉਹ ਚਾਕੂ ਕੱਢ ਲੈਂਦਾ ਹੈ ਅਤੇ ਰੰਜਣਾ 'ਤੇ ਹਮਲਾ ਕਰ ਦਿੰਦਾ ਹੈ। ਦੁਰਗੇਸ਼ ਲੜਕੀ 'ਤੇ ਉਦੋਂ ਤੱਕ ਹਮਲਾ ਕਰਦਾ ਹੈ ਜਦੋਂ ਤੱਕ ਉਹ ਮਰ ਨਹੀਂ ਜਾਂਦੀ। ਇਸ ਦੌਰਾਨ ਸੜਕ 'ਤੇ ਕਾਫੀ ਲੋਕ ਮੌਜੂਦ ਸਨ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਵਿਅਕਤੀ ਨੂੰ ਰੋਕ ਸਕੇ ਅਤੇ ਨਾ ਹੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕੇ। ਸਕੂਟਰ 'ਤੇ ਬੈਠਾ ਮੁੰਡਾ ਵੀ ਡਰ ਜਾਂਦਾ ਹੈ ਅਤੇ ਉਥੋਂ ਭੱਜ ਜਾਂਦਾ ਹੈ। ਲੜਕੀ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਗੁਰੇਲਾ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਵਲੋਂ ਇਸ ਮਾਮਲੇ 'ਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


DILSHER

Content Editor

Related News