ਮੁੰਡੇ ਦਾ ਅਗਵਾ ਕਰਨ ਮਗਰੋਂ ਕਤਲ; ਮਾਪਿਆਂ ਦਾ ਸੌ ਸੁੱਖਾਂ ਦਾ ਸੀ ਪੁੱਤ, 6 ਭੈਣਾਂ ਨੇ ਗੁਆਇਆ ਇਕਲੌਤਾ ਭਰਾ
Tuesday, Mar 21, 2023 - 02:16 PM (IST)
ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਤੋਂ ਅਗਵਾ ਹੋਏ 12 ਸਾਲ ਦੇ ਤੁਸ਼ਾਰ ਦਾ ਕਤਲ ਕਰ ਦਿੱਤਾ ਗਿਆ। ਤੁਸ਼ਾਰ ਦੇ ਕਤਲ ਮਗਰੋਂ ਪੂਰੇ ਪਰਿਵਾਰ 'ਚ ਮਾਤਮ ਛਾਇਆ ਹੋਇਆ ਹੈ। ਇਕਲੌਤੇ ਭਰਾ ਨੂੰ ਗੁਆ ਦੇਣ ਕਾਰਨ 6 ਭੈਣਾਂ ਦਾ ਰੋ-ਰੋ ਬੁਰਾ ਹਾਲ ਹੈ। ਭਰਾ ਨੂੰ ਗੁਆਉਣ ਕਾਰਨ ਭੈਣਾਂ ਸਦਮੇ ਵਿਚ ਹਨ। ਮਾਂ ਦੇ ਹੰਝੂ ਨਹੀਂ ਰੁਕ ਰਹੇ। ਤੁਸ਼ਾਰ ਦੇ ਪਿਤਾ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਅਜਿਹੀ ਦਰਦਨਾਕ ਮੌਤ ਹੋ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਕਾਰਵਾਈ ਨੇ ਦਿਖਾ ਦਿੱਤਾ ਕਿ 'ਆਪ' ਕੱਟੜ ਦੇਸ਼ ਭਗਤ ਪਾਰਟੀ: CM ਕੇਜਰੀਵਾਲ
16 ਮਾਰਚ ਨੂੰ ਤੁਸ਼ਾਰ ਨੂੰ ਕੀਤਾ ਸੀ ਅਗਵਾ
ਜਾਣਕਾਰੀ ਮੁਤਾਬਕ ਮਾਮਲਾ ਪਟਨਾ ਜ਼ਿਲ੍ਹੇ ਦੇ ਬਿਹਟਾ ਦਾ ਹੈ। ਤੁਸ਼ਾਰ ਨੂੰ 16 ਮਾਰਚ ਨੂੰ ਅਗਵਾ ਕੀਤਾ ਗਿਆ ਸੀ। ਤੁਸ਼ਾਰ ਨੂੰ ਉਸ ਦੇ ਹੀ ਅਧਿਆਪਕ ਮੁਕੇਸ਼ ਕੁਮਾਰ ਨੇ ਉਸ ਨੂੰ ਬਹਾਨੇ ਨਾਲ ਆਪਣੇ ਕੋਚਿੰਗ ਸੈਂਟਰ ਬੁਲਾਇਆ ਗਿਆ ਸੀ। ਇਸ ਦਰਮਿਆਨ ਉਸ ਨੇ ਅਗਵਾ ਕਰ ਲਿਆ ਅਤੇ ਫਿਰ ਮਹਿਜ ਡੇਢ ਘੰਟੇ ਦੇ ਅੰਦਰ ਤੁਸ਼ਾਰ ਦਾ ਗਲਾ ਦਬਾਅ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮਾਪਿਆਂ ਨੇ ਮੰਨਤਾਂ ਮੰਗ ਕੇ ਮੰਗਿਆ ਸੀ ਪੁੱਤ
ਕਈ ਮੰਦਰਾਂ ਵਿਚ ਮੱਥਾ ਟੇਕਣ ਅਤੇ ਮੰਨਤਾਂ ਮੰਗਣ ਮਗਰੋਂ ਤੁਸ਼ਾਰ ਦਾ ਜਨਮ ਹੋਇਆ ਸੀ। ਪੂਰੇ ਪਰਿਵਾਰ ਨੇ ਇਕਲੌਤੇ ਪੁੱਤ ਦਾ ਜਨਮਦਿਨ ਕੁਝ ਦਿਨ ਪਹਿਲਾਂ ਹੀ ਮਨਾਇਆ ਸੀ। 2 ਮਾਰਚ ਨੂੰ ਤੁਸ਼ਾਰ ਦਾ ਜਨਮ ਦਿਨ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਤੇ ਦਲਜੀਤ ਕਲਸੀ ਦੇ ਪਾਕਿਸਤਾਨ ਨਾਲ 'ਲਿੰਕ', ਦਿੱਲੀ ਨਾਲ ਜੁੜਿਆ ਹੈ ਕੁਨੈਕਸ਼ਨ
ਕਤਲ ਮਗਰੋਂ ਪੈਟਰੋਲ ਛਿੜਕ ਕੇ ਲਾਸ਼ ਨੂੰ ਲਾਈ ਅੱਗ
ਇਸ ਮਾਮਲੇ ਵਿਚ SSP ਰਾਜੀਵ ਮਿਸ਼ਰਾ ਨੇ ਦੱਸਿਆ ਕਿ ਤੁਸ਼ਾਰ ਅਤੇ ਉਸ ਦੀਆਂ ਦੋ ਭੈਣਾਂ ਦੋਸ਼ੀ ਟੀਚਰ ਮੁਕੇਸ਼ ਦੇ ਕੋਚਿੰਗ ਸੈਂਟਰ 'ਚ ਪਹਿਲਾਂ ਤੋਂ ਹੀ ਪੜ੍ਹਾਈ ਕਰ ਚੁੱਕੀਆਂ ਹਨ। ਦੋਸ਼ੀ ਨੂੰ ਪਤਾ ਸੀ ਕਿ ਤੁਸ਼ਾਰ ਦੇ ਪਿਤਾ ਰਾਜਕਿਸ਼ੋਰ ਇਕ ਟੀਚਰ ਹਨ ਅਤੇ ਉਨ੍ਹਾਂ ਕੋਲ ਬਹੁਤ ਪੈਸਾ ਹੈ। ਇਸ ਲਈ ਉਸ ਨੂੰ ਰੁਪਏ ਮੰਗਣ 'ਤੇ ਮਿਲਣ ਜਾਣਗੇ। ਇਸ ਕਾਰਨ ਉਸ ਨੇ ਤੁਸ਼ਾਰ ਨੂੰ ਕਾਲ ਕਰ ਕੇ ਕੋਚਿੰਗ ਸੈਂਟਰ ਬੁਲਾਇਆ ਸੀ। ਇਸ ਤੋਂ ਬਾਅਦ ਅਗਵਾ ਕਰ ਕੇ ਤੁਸ਼ਾਰ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਨੇ ਤੁਸ਼ਾਰ ਦੀ ਪਛਾਣ ਲੁਕਾਉਣ ਲਈ ਪੈਟਰੋਲ ਛਿੜਕ ਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ।
ਇਹ ਵੀ ਪੜ੍ਹੋ- ਬਲਜੀਤ ਸਿੰਘ ਦਾਦੂਵਾਲ ਨੇ ਅਮਨ-ਸ਼ਾਂਤੀ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਕੀਤੀ ਖ਼ਾਸ ਅਪੀਲ
ਕਰਜ਼ 'ਚ ਡੁੱਬਿਆ ਸੀ ਦੋਸ਼ੀ ਅਧਿਆਪਕ ਮੁਕੇਸ਼
ਮੁਕੇਸ਼ ਨੇ ਆਪਣੇ ਕੋਚਿੰਗ ਸੈਂਟਰ ਨੂੰ ਖੋਲ੍ਹਣ ਲਈ ਕਾਫੀ ਰੁਪਏ ਨਿਵੇਸ਼ ਕੀਤੇ ਸਨ। ਕੋਰੋਨਾ ਕਾਲ ਮਗਰੋਂ ਉਸ ਦੀ ਸਥਿਤੀ ਖਰਾਬ ਹੋ ਗਈ। ਜਿਸ ਕਾਰਨ ਉਹ ਕਰਜ਼ ਵਿਚ ਡੁੱਬ ਗਿਆ। ਦੋਸ਼ੀ ਮੁਕੇਸ਼ 'ਤੇ ਕਰੀਬ 40 ਲੱਖ ਰੁਪਏ ਦਾ ਕਰਜ਼ ਸੀ। ਲੋਕ ਉਸ ਤੋਂ ਆਪਣੇ ਪੈਸੇ ਮੰਗ ਰਹੇ ਸਨ। ਇਸ ਵਜ੍ਹਾ ਤੋਂ ਮੁਕੇਸ਼ ਨੇ ਤੁਸ਼ਾਰ ਨੂੰ ਆਪਣਾ ਟਾਰਗੇਟ ਬਣਾਇਆ ਸੀ। 16 ਮਾਰਚ ਨੂੰ ਤੁਸ਼ਾਰ ਨੂੰ ਅਗਵਾ ਕਰ ਕੇ ਕਈ ਵਾਰ ਉਸ ਦੇ ਹੀ ਫੋਨ ਤੋਂ ਵਟਸਐਪ 'ਤੇ ਵਾਇਸ ਮੈਸੇਜ ਭੇਜ ਕੇ ਫਿਰੌਤੀ ਮੰਗੀ। ਫ਼ਿਲਹਾਲ ਦੋਸ਼ੀ ਮੁਕੇਸ਼ ਪਟਨਾ ਪੁਲਸ ਦੇ ਕਬਜ਼ੇ ਵਿਚ ਹੈ।