ਜਹਾਜ਼ ਦੇ ਉਡਾਣ ਭਰਦਿਆਂ ਹੀ ਵਿਗੜੀ ਮੁੰਡੇ ਦੀ ਸਿਹਤ, ਹਸਪਤਾਲ ''ਚ ਹੋਈ ਮੌਤ

Tuesday, Jan 21, 2025 - 01:03 PM (IST)

ਜਹਾਜ਼ ਦੇ ਉਡਾਣ ਭਰਦਿਆਂ ਹੀ ਵਿਗੜੀ ਮੁੰਡੇ ਦੀ ਸਿਹਤ, ਹਸਪਤਾਲ ''ਚ ਹੋਈ ਮੌਤ

ਕੋਚੀ : ਕੇਰਲ ਜਾਣ ਵਾਲੀ ਇਕ ਹਵਾਈ ਉਡਾਣ ਦੌਰਾਨ 11 ਮਹੀਨਿਆਂ ਦਾ ਮਾਸੂਮ ਬੱਚਾ ਬੀਮਾਰ ਹੋ ਗਿਆ, ਜਿਸ ਦੀ ਕੋਚੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਮੰਗਲਵਾਰ ਨੂੰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦੀ ਪਛਾਣ ਫੇਸਿਨ ਅਹਿਮਦ ਵਜੋਂ ਹੋਈ ਹੈ, ਜਿਸ ਦੇ ਮਾਪੇ ਮੂਲ ਰੂਪ ਵਿੱਚ ਮਲੱਪੁਰਮ ਦੇ ਰਹਿਣ ਵਾਲੇ ਹਨ। ਬੱਚੇ ਦੀ ਸਿਹਤ ਉਸ ਸਮੇਂ ਵਿਗੜ ਗਈ, ਜਦੋਂ ਉਹ ਆਪਣੀ ਮਾਂ ਨਾਲ ਕਤਰ ਤੋਂ ਫਲਾਈਟ ਰਾਹੀਂ ਵਾਪਸ ਆ ਰਿਹਾ ਸੀ। 

ਇਹ ਵੀ ਪੜ੍ਹੋ - Beauty Parlor ਜਾਂ Salon ਤੋਂ ਵਾਲ ਧੋਣ ਵਾਲੇ ਲੋਕ ਸਾਵਧਾਨ! ਹੋ ਸਕਦੇ ਹੋ ਗੰਭੀਰ ਬੀਮਾਰੀ ਦੇ ਸ਼ਿਕਾਰ

ਇੱਕ ਪੁਲਸ ਅਧਿਕਾਰੀ ਨੇ ਇਸ ਸਬੰਧ ਵਿਚ ਦੱਸਿਆ ਕਿ ਬੱਚੇ ਨੂੰ ਉਡਾਣ ਦੌਰਾਨ ਬੇਚੈਨੀ ਮਹਿਸੂਸ ਹੋਣੀ ਸ਼ੁਰੂ ਹੋਈ ਸੀ। ਜਹਾਜ਼ ਦੇ ਨੇਦੁੰਬਸੇਰੀ ਹਵਾਈ ਅੱਡੇ 'ਤੇ ਉਤਰਨ ਤੋਂ ਤੁਰੰਤ ਬਾਅਦ ਉਸਨੂੰ ਤੁਰੰਤ ਅੰਗਾਮਾਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਉਕਤ ਬੱਚਾ ਪਹਿਲਾਂ ਹੀ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਉਸਨੂੰ ਇਲਾਜ ਲਈ ਉਸਦੇ ਗ੍ਰਹਿ ਰਾਜ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News