20 ਸਾਲ ਦੇ ਲੜਕੇ-ਲੜਕੀ ਦੇ ਵਿਆਹ ਨੂੰ ਪੁਲਸ ਨੇ ਦੱਸਿਆ ''ਬਾਲ ਵਿਆਹ''

10/13/2017 2:42:15 PM

ਇੰਦੌਰ— ਘਰ ਤੋਂ ਭੱਜ ਕੇ ਪ੍ਰੇਮਿਕਾ ਨਾਲ ਵਿਆਹ ਰਚਾਉਣ ਵਾਲੇ 20 ਸਾਲਾ ਵਿਅਕਤੀ ਨੂੰ ਪੁਲਸ ਨੇ ਬਾਲ ਵਿਆਹ ਦੇ ਜ਼ੁਰਮ 'ਚ ਗ੍ਰਿਫਤਾਰ ਕਰ ਲਿਆ ਹੈ। ਵਿਜੈ ਨਗਰ ਪੁਲਸ ਥਾਣੇ ਦੇ ਇੰਚਾਰਜ਼ ਸੁਧੀਰ ਦਾਸ ਨੇ ਦੱਸਿਆ ਕਿ ਔਰਤ ਅਤੇ ਬਾਲ ਵਿਕਾਸ ਵਿਭਾਗ ਦੀ ਸ਼ਿਕਾਇਤ 'ਤੇ ਅਜੈ ਨੂੰ ਬਾਲ ਵਿਆਹ ਰੋਕ ਐਕਟ 2006 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਦਸਤਾਵੇਜਾਂ ਮੁਤਾਬਕ ਉਸ ਦੀ ਉਮਰ 20 ਸਾਲ 6 ਮਹੀਨੇ ਹੈ ਜੋ ਲੜਕਿਆਂ ਦੇ ਵਿਆਹ ਲਈ ਨਿਸ਼ਚਿਤ ਉਮਰ ਤੋਂ 6 ਮਹੀਨੇ ਘੱਟ ਹੈ। ਦੇਸ਼ 'ਚ 21 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ 18 ਸਾਲ ਤੋਂ ਘੱਟ ਲੜਕੀ ਦਾ ਵਿਆਹ ਬਾਲ ਵਿਆਹ ਦੇ ਸ਼੍ਰੇਣੀ 'ਚ ਆਉਂਦਾ ਹੈ, ਜੋ ਕਿ ਬਾਲ ਵਿਆਹ ਐਕਟ 2006 ਮੁਤਾਬਕ ਕਾਨੂੰਨੀ ਅਪਰਾਧ ਹੈ।

PunjabKesari
ਬਾਲ ਵਿਆਹ ਖਿਲਾਫ ਔਰਤ ਅਤੇ ਬਾਲ ਵਿਕਾਸ ਵਿਭਾਗ ਦੇ ਚਲਾਏ ਜਾਣ ਵਾਲੇ ਅਭਿਆਨ ਦੇ ਮੈਂਬਰ ਮਹੇਂਦਰ ਪਾਠਕ ਨੇ ਅਜੈ ਖਿਲਾਫ ਪੁਲਸ ਦੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਸੀ। ਪਾਠਕ ਨੇ ਦੱਸਿਆ ਕਿ ਅਜੈ ਨੇ ਆਪਣੀ ਪ੍ਰੇਮਿਕਾ ਨਾਲ ਘਰ ਤੋਂ ਭੱਜ ਕੇ ਮੰਦਰ 'ਚ 10 ਅਕਤੂਬਰ ਨੂੰ ਵਿਆਹ ਕਰ ਲਿਆ ਸੀ। ਪ੍ਰੇਮੀ ਜੋੜੇ ਨੇ ਆਪਣੇ ਵਿਆਹ ਦਾ ਸਹੁੰ ਪੱਤਰ ਵੀ ਤਿਆਰ ਕਰਵਾ ਲਿਆ ਸੀ। ਪੁਲਸ ਤੋਂ ਮੰਗ ਕੀਤੀ ਕਿ ਗੈਰ-ਕਾਨੂੰਨੀ ਬਾਲ ਵਿਆਹ ਦੀ ਨੋਟਰੀ ਕਰਨ ਵਾਲੇ ਵਿਅਕਤੀ ਖਿਲਾਫ ਵੀ ਬਾਲ ਵਿਆਹ ਰੋਕ ਐਕਟ 2006 ਦੀ ਐਫੀਲੀਏਟ ਧਾਰਾਵਾਂ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰੇਮੀ ਜੋੜੇ ਦੇ ਵਿਆਹ ਦੇ ਸਹੁੰ ਪੱਤਰ 'ਤੇ ਗਵਾਹ ਦੇ ਰੂਪ 'ਚ ਦਸਤਖੱਤ ਕਰਨ ਵਾਲੇ ਦੋ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ।


Related News