ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ ! ਇਲਾਕੇ ''ਚ ਫੈਲ ਗਈ ਸਨਸਨੀ
Tuesday, May 26, 2026 - 09:39 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਸਵੇਰੇ ਬਾਰਾਬੰਕੀ ਜ਼ਿਲੇ ਦੇ ਸਤਰੀਖ ਥਾਣਾ ਖੇਤਰ ਅਧੀਨ ਆਉਂਦੇ ਗੇਹੰਡਵਾਰ ਪਿੰਡ ’ਚ ਇਕ ਮੁੰਡੇ ਤੇ ਕੁੜੀ ਦੀਆਂ ਲਾਸ਼ਾਂ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਦੋਵੇਂ ਲਾਸ਼ਾਂ ਪਿੰਡ ਦੇ ਬਾਹਰ ਦਰੱਖਤ ਦੀਆਂ ਵੱਖ-ਵੱਖ ਟਾਹਣੀਆਂ ਨਾਲ ਸਕਾਰਫ਼ ਦੀ ਮਦਦ ਨਾਲ ਲਟਕਦੀਆਂ ਮਿਲੀਆਂ।
ਮ੍ਰਿਤਕ ਮੁੰਡੇ ਦੀ ਪਛਾਣ ਰੋਹਿਤ ਰਾਵਤ (25) ਵਜੋਂ ਹੋਈ ਹੈ, ਜਦੋਂ ਕਿ ਕੁੜੀ ਦੀ ਪਛਾਣ ਰਾਜ ਕੁਮਾਰੀ (24) ਵਜੋਂ ਹੋਈ ਹੈ। ਉਹ ਲੋਨੀਕਤਰਾ ਥਾਣਾ ਖੇਤਰ ਅਧੀਨ ਆਉਂਦੇ ਬੁਧਨਾ ਪਿੰਡ ਦੀ ਰਹਿਣ ਵਾਲੀ ਸੀ। ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਪੁਲਸ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਸ ਨੇ ਮੁੰਡੇ ਦੀ ਜੇਬ ’ਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁਢਲੀ ਜਾਂਚ ’ਚ ਪ੍ਰੇਮ ਸਬੰਧਾਂ ਦਾ ਸੰਕੇਤ ਮਿਲਦਾ ਹੈ।। ਰੋਹਿਤ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਬੋਲ਼ੀ ਤੇ ਗੂੰਗੀ ਹੈ। ਉਸ ਦਾ ਕੋਈ ਬੱਚਾ ਨਹੀਂ ਸੀ।
