ਚੀਨ ਤੋਂ ਆਈ ਦੁਖ਼ਦ ਖ਼ਬਰ, ਪੜ੍ਹਾਈ ਕਰਨ ਗਏ ਬਿਹਾਰ ਦੇ ਮੁੰਡੇ ਦੀ ਸ਼ੱਕੀ ਹਲਾਤਾਂ ’ਚ ਮੌਤ

Sunday, Aug 01, 2021 - 04:49 PM (IST)

ਚੀਨ ਤੋਂ ਆਈ ਦੁਖ਼ਦ ਖ਼ਬਰ, ਪੜ੍ਹਾਈ ਕਰਨ ਗਏ ਬਿਹਾਰ ਦੇ ਮੁੰਡੇ ਦੀ ਸ਼ੱਕੀ ਹਲਾਤਾਂ ’ਚ ਮੌਤ

ਬਿਹਾਰ/ਗਯਾ— ਚੀਨ ਤੋਂ ਇਕ ਦੁਖਦਾਇਕ ਖ਼ਬਰ ਆਈ ਹੈ। ਦਰਅਸਲ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਮੁੰਡੇ ਦੀ ਚੀਨ ’ਚ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਹੈ। ਉਕਤ ਨੌਜਵਾਨ ਦਾ ਨਾਂ ਅਮਨ ਨਗਸੇਨ ਹੈ, ਜੋ ਕਿ ਚੀਨ ’ਚ ਪੜ੍ਹਾਈ ਕਰਨ ਲਈ ਗਿਆ ਸੀ। ਉਸ ਦੀ ਮੌਤ ਦਾ ਦੁਖ਼ਦ ਸਮਾਚਾਰ ਮਿਲਣ ’ਤੇ ਪਰਿਵਾਰ ’ਚ ਮਾਤਮ ਛਾ ਗਿਆ ਹੈ। ਅਮਨ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਚੀਨ ਦੀ ਸਰਕਾਰ ਤੋਂ ਗੁਹਾਰ ਲਾ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਭਾਰਤ ਲਿਆਉਣ ਦੀ ਆਗਿਆ ਦਿੱਤੀ ਜਾਵੇ।

ਇਹ ਵੀ ਪੜ੍ਹੋ:  ਖੂਨ ਨਾਲ ਲਿਬੜਿਆ ਚਾਕੂ ਲੈ ਕੇ ਸ਼ਖਸ ਪੁੱਜਾ ਥਾਣੇ, ਬੋਲਿਆ- 'ਲੜਾਈ ਕਰਦੀ ਸੀ ਪਤਨੀ ਕਤਲ ਕਰ ਦਿੱਤਾ'

PunjabKesari

ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਮਾਮਲਿਆਂ ’ਚ ਮੁੜ ਉਛਾਲ, ਇਕ ਦਿਨ ’ਚ ਆਏ 41,831 ਨਵੇਂ ਮਾਮਲੇ

ਅਮਨ ਨਗਸੇਨ ਦੇ ਪਿਤਾ ਕਿਸ਼ੋਰ ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ 30 ਜੁਲਾਈ ਦੀ ਅੱਧੀ ਰਾਤ 1.28 ਵਜੇ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਅਮਨ ਨਗਸੇਨ ਦੀ ਮੌਤ ਹੋ ਗਈ ਹੈ। ਉਨ੍ਹਾਂ ਮੁਤਾਬਕ ਅਮਨ ਚੀਨ ਦੇ ਤਿਆਨਜਿਨ ਯੂਨੀਵਰਸਿਟੀ ’ਚ ਪੜ੍ਹਨ ਗਿਆ ਸੀ ਅਤੇ ਉਹ ਇਕੱਲਾ ਭਾਰਤੀ ਵਿਦਿਆਰਥੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਮਨ ਬਹੁਤ ਹੀ ਹੋਣਹਾਰ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਬਿਹਾਰ ਦੇ ਗਯਾ ਵਿਚ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਬਿਹਾਰ ਸਰਕਾਰ ਤੋਂ ਵੀ ਚੀਨ ਦੀ ਅੰਬੈਂਸੀ ਨਾਲ ਗੱਲਬਾਤ ਕਰ ਕੇ ਮਿ੍ਰਤਕ ਵਿਦਿਆਰਥੀ ਦੀ ਮਿ੍ਰਤਕ ਦੇਹ ਭਾਰਤ ਲਿਆਉਣ ਦੀ ਬੇਨਤੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ

ਓਧਰ ਭਾਜਪਾ ਸੰਸਦ ਅਤੇ ਬਿਹਾਰ ਦੇ ਪ੍ਰਦੇਸ਼ ਪ੍ਰਧਾਨ ਡਾ. ਸੰਜੇ ਜਾਇਸਵਾਲ ਨੇ 30 ਜੁਲਾਈ ਨੂੰ ਟਵਿੱਟਰ ’ਤੇ ਚੀਨ ’ਚ ਪੜ੍ਹਨ ਵਾਲੇ ਬਿਹਾਰੀ ਲੜਕੇ ਦੀ ਅਚਾਨਕ ਮੌਤ ਬਾਰੇ ਜਾਣੂ ਕਰਵਾਇਆ ਸੀ। ਸੰਜੇ ਸਿੰਘ ਨੇ ਆਪਣੇ ਟਵੀਟ ਵਿਚ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੂੰ ਟੈਗ ਕਰਦਿਆਂ ਲਿਖਿਆ ਕਿ ਅਮਨ ਨਗਸੇਨ, ਜੋ ਬਿਹਾਰ ਤੋਂ ਚੀਨ ਦੀ ਤਿਆਨਜਿਨ ਯੂਨੀਵਰਸਿਟੀ ’ਚ ਪੜ੍ਹਨ ਗਿਆ ਸੀ, ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅਮਨ ਦੇ ਪਰਿਵਾਰ ਨੂੰ ਆਪਣੇ ਪੁੱਤਰ ਦੀ ਮੌਤ ਦੀ ਸੂਚਨਾ 30 ਜੁਲਾਈ ਨੂੰ ਮਿਲੀ ਸੀ। ਹਾਲਾਂਕਿ ਇਸ ਬਾਰੇ ਯੂਨੀਵਰਸਿਟੀ ਜਾਂ ਚੀਨੀ ਦੂਤਘਰ ਤੋਂ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਨੇ ਮੀਨਾਕਸ਼ੀ ਲੇਖੀ, ਜੋ ਮੌਜੂਦਾ ਸਮੇਂ ਵਿਚ ਭਾਰਤ ਦੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਵੀ ਹਨ, ਨੂੰ ਇਸ ਮਾਮਲੇ ਬਾਬਤ ਗੌਰ ਕਰਨ ਦੀ ਅਪੀਲ ਕੀਤੀ ਹੈ।


author

Tanu

Content Editor

Related News