ਦਰਦਨਾਕ ਘਟਨਾ; ਬਿਸਕੁਟ ਫੈਕਟਰੀ ਦੀ ਮਸ਼ੀਨ ਬੈਲਟ ''ਚ ਫਸਣ ਨਾਲ 3 ਸਾਲਾ ਬੱਚੇ ਦੀ ਮੌਤ

Wednesday, Sep 04, 2024 - 10:48 AM (IST)

ਦਰਦਨਾਕ ਘਟਨਾ; ਬਿਸਕੁਟ ਫੈਕਟਰੀ ਦੀ ਮਸ਼ੀਨ ਬੈਲਟ ''ਚ ਫਸਣ ਨਾਲ 3 ਸਾਲਾ ਬੱਚੇ ਦੀ ਮੌਤ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਦਰਦਨਾਕ ਘਟਨਾ ਵਾਪਰੀ, ਇੱਥੇ ਇਕ ਬਿਸਕੁਟ ਫੈਕਟਰੀ ਦੀ ਮਸ਼ੀਨ ਬੈਲਟ 'ਚ ਫਸਣ ਕਾਰਨ 3 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਆਯੂਸ਼ ਚੌਹਾਨ ਨਾਂ ਦਾ ਬੱਚਾ ਅੰਬਰਨਾਥ ਸਥਿਤ ਇਕ ਕੰਪਨੀ ਵਿਚ ਬਿਸਕੁਟ ਬਣਾਉਣ ਵਾਲੀ ਮਸ਼ੀਨ 'ਚ ਫਸ ਗਿਆ। ਬੱਚਾ ਆਪਣੀ ਮਾਂ ਨਾਲ ਬਿਸਕੁਟ ਫੈਕਟਰੀ ਵਿਚ ਗਿਆ ਸੀ, ਜਿੱਥੇ ਉਹ ਟਿਫਨ ਸਪਲਾਈ ਕਰਦੀ ਹੈ। ਬੱਚੇ ਨੇ ਮਸ਼ੀਨ ਬੈਲਟ ਤੋਂ ਬਿਸਕੁਟ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਚ ਫਸ ਗਿਆ। 

ਇਹ ਵੀ ਪੜ੍ਹੋ- ਮਸਜਿਦ 'ਚ ਨਮਾਜ਼ੀ ਆਪਸ 'ਚ ਭਿੜੇ; ਜੰਮ ਕੇ ਚੱਲੇ ਲੱਤਾਂ-ਘਸੁੰਨ, ਵੀਡੀਓ ਵਾਇਰਲ

ਓਧਰ ਅੰਬਰਨਾਥ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਕਾਮਿਆਂ ਨੇ ਆਯੂਸ਼ ਨੂੰ ਬਾਹਰ ਕੱਢਿਆ ਅਤੇ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਘਰ ਵਿਚ ਇਕੱਲਾ ਹੋਣ ਕਾਰਨ ਆਯੂਸ਼ ਆਪਣੀ ਮਾਂ ਨਾਲ ਫੈਕਟਰੀ ਵਿਚ ਗਿਆ ਸੀ।

ਇਹ ਵੀ ਪੜ੍ਹੋ- 'ਆਪ' ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News