ਮੁੰਡੇ ਦੇ ਹੱਥਾਂ ''ਚ ਫੱਟ ਗਿਆ ਚਿਪਸ ਦਾ ਪੈਕੇਟ, ਅੱਖ ਨਿਕਲ ਆਈ ਬਾਹਰ, ਹੈਰਾਨ ਕਰੇਗੀ ਪੂਰੀ ਘਟਨਾ

Tuesday, Jan 13, 2026 - 02:32 PM (IST)

ਮੁੰਡੇ ਦੇ ਹੱਥਾਂ ''ਚ ਫੱਟ ਗਿਆ ਚਿਪਸ ਦਾ ਪੈਕੇਟ, ਅੱਖ ਨਿਕਲ ਆਈ ਬਾਹਰ, ਹੈਰਾਨ ਕਰੇਗੀ ਪੂਰੀ ਘਟਨਾ

ਬਲਾਂਗੀਰ- ਓਡੀਸ਼ਾ ਦੇ ਬਲਾਂਗੀਰ ਜ਼ਿਲ੍ਹੇ ਦੇ ਟਿਟਲਾਗੜ੍ਹ ਇਲਾਕੇ ਤੋਂ ਇਕ ਬਹੁਤ ਹੀ ਹੈਰਾਨੀਜਨਕ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਚਿਪਸ ਦਾ ਇਕ ਪੈਕੇਟ ਫਟਣ ਕਾਰਨ 8 ਸਾਲ ਦੇ ਮਾਸੂਮ ਬੱਚੇ ਦੀ ਇਕ ਅੱਖ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਿਸ ਕਾਰਨ ਉਹ ਹੁਣ ਕਦੇ ਵੀ ਦੇਖ ਨਹੀਂ ਸਕੇਗਾ। ਇਸ ਖ਼ੌਫ਼ਨਾਕ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਅਤੇ ਗੁੱਸੇ ਦਾ ਮਾਹੌਲ ਹੈ।

ਗੈਸ ਚੁੱਲ੍ਹੇ ਦੇ ਸੰਪਰਕ 'ਚ ਆਉਂਦੇ ਹੀ ਹੋਇਆ ਜ਼ੋਰਦਾਰ ਧਮਾਕਾ 

ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਗੜਘਾਟ ਪਿੰਡ ਦਾ ਰਹਿਣ ਵਾਲਾ 8 ਸਾਲਾ ਬੱਚਾ ਸੋਮਵਾਰ ਸ਼ਾਮ ਨੂੰ ਟਿਊਸ਼ਨ ਤੋਂ ਘਰ ਪਰਤਿਆ ਸੀ। ਉਸ ਨੇ ਪਿੰਡ ਦੀ ਹੀ ਇਕ ਦੁਕਾਨ ਤੋਂ ਚਿਪਸ ਦਾ ਪੈਕੇਟ ਖਰੀਦਿਆ। ਬੱਚੇ ਦੀ ਮਾਂ ਭਾਨੂਮਤੀ ਰਸੋਈ 'ਚ ਗੈਸ ਚੁੱਲ੍ਹਾ ਬਾਲ ਕੇ ਪਾਣੀ ਲੈਣ ਬਾਹਰ ਗਈ ਹੋਈ ਸੀ। ਇਸੇ ਦੌਰਾਨ ਬੱਚਾ ਚਿਪਸ ਦਾ ਪੈਕੇਟ ਲੈ ਕੇ ਗੈਸ ਚੁੱਲ੍ਹੇ ਕੋਲ ਚੱਲਾ ਗਿਆ। ਬੱਚੇ ਦੇ ਹੱਥੋਂ ਚਿਪਸ ਦਾ ਪੈਕੇਟ ਛੁੱਟ ਕੇ ਬਲਦੇ ਹੋਏ ਗੈਸ ਚੁੱਲ੍ਹੇ ਦੇ ਸੰਪਰਕ 'ਚ ਆ ਗਿਆ ਅਤੇ ਅਚਾਨਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ।

ਅੱਖ ਦੀ ਪੁਤਲੀ ਨਿਕਲੀ ਬਾਹਰ 

ਧਮਾਕਾ ਇੰਨਾ ਭਿਆਨਕ ਸੀ ਕਿ ਚਿਪਸ ਦਾ ਪੈਕੇਟ ਸਿੱਧਾ ਬੱਚੇ ਦੇ ਚਿਹਰੇ 'ਤੇ ਫਟਿਆ, ਜਿਸ ਨਾਲ ਉਸ ਦੀ ਅੱਖ 'ਤੇ ਗੰਭੀਰ ਸੱਟ ਲੱਗੀ। ਧਮਾਕੇ ਦੀ ਤੀਬਰਤਾ ਕਾਰਨ ਬੱਚੇ ਦੀ ਅੱਖ ਦੀ ਪੁਤਲੀ ਬਾਹਰ ਆ ਗਈ। ਬੱਚੇ ਦੀਆਂ ਚੀਕਾਂ ਸੁਣ ਕੇ ਜਦੋਂ ਮਾਂ ਰਸੋਈ 'ਚ ਪਹੁੰਚੀ ਤਾਂ ਬੱਚਾ ਖੂਨ ਨਾਲ ਲੱਥਪੱਥ ਹਾਲਤ 'ਚ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਬੱਚੇ ਦੀ ਅੱਖ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਉਹ ਹੁਣ ਇਸ ਅੱਖ ਨਾਲ ਕਦੇ ਨਹੀਂ ਦੇਖ ਸਕੇਗਾ।

ਪਰਿਵਾਰ ਨੇ ਕੰਪਨੀ ਖ਼ਿਲਾਫ਼ ਦਰਜ ਕਰਵਾਈ FIR 

ਬੱਚੇ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬੇਟੇ ਨੂੰ ਬਿਸਕੁਟ ਖਰੀਦਣ ਲਈ ਪੈਸੇ ਦਿੱਤੇ ਸਨ, ਪਰ ਉਹ ਚਿਪਸ ਲੈ ਆਇਆ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਚਿਪਸ ਦੇ ਪੈਕੇਟਾਂ 'ਚ ਅਜਿਹੀ ਕਿਹੜੀ ਚੀਜ਼ ਹੁੰਦੀ ਹੈ ਜੋ ਅੱਗ ਦੇ ਸੰਪਰਕ 'ਚ ਆਉਂਦੇ ਹੀ ਬੰਬ ਵਾਂਗ ਫਟ ਜਾਂਦੀ ਹੈ। ਪੀੜਤ ਪਰਿਵਾਰ ਨੇ ਚਿਪਸ ਬਣਾਉਣ ਵਾਲੀ ਕੰਪਨੀ ਵਿਰੁੱਧ ਟਿਟਲਾਗੜ੍ਹ ਥਾਣੇ 'ਚ ਐੱਫ.ਆਈ.ਆਰ. (FIR) ਦਰਜ ਕਰਵਾਈ ਹੈ ਅਤੇ ਨਿਆਂ ਦੀ ਮੰਗ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਬਾਜ਼ਾਰ 'ਚ ਵਿਕਣ ਵਾਲੇ ਪੈਕੇਟ ਬੰਦ ਖਾਣ-ਪੀਣ ਵਾਲੇ ਸਾਮਾਨ ਦੀ ਗੁਣਵੱਤਾ ਅਤੇ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News