ਬਾਕਸਿੰਗ ਚੈਂਪੀਅਨ ਨੀਤੂ ਅਤੇ ਸਵੀਟੀ ਨੂੰ ਖੱਟੜ ਸਰਕਾਰ ਨੇ ਦਿੱਤਾ 40-40 ਲੱਖ ਰੁਪਏ ਦਾ ਚੈੱਕ, ਕੀਤੀ ਨੌਕਰੀ ਦੀ ਪੇਸ਼ਕਸ਼

03/30/2023 4:39:40 PM

ਚੰਡੀਗੜ੍ਹ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਈ ਆਈ.ਬੀ.ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਨੀਤੂ ਘੰਘਾਸ ਅਤੇ ਸਵੀਟੀ ਬੂਰਾ ਨੂੰ 40-40 ਲੱਖ ਰੁਪਏ ਦਾ ਚੈੱਕ ਅਤੇ ਨੌਕਰੀ ਦਾ ਸੱਦਾ ਪੱਤਰ (Offer Letter) ਦਿੱਤਾ।

ਇਹ ਵੀ ਪੜ੍ਹੋ: ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'

PunjabKesari

ਨੀਤੂ ਅਤੇ ਸਵੀਟੀ ਨੇ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਮੁਲਾਕਾਤ ਕੀਤੀ, ਜਿੱਥੇ ਮੁੱਖ ਮੰਤਰੀ ਨੇ ਦੋਵਾਂ ਨੂੰ 40-40 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਹਰਿਆਣਾ ਦੇ ਉੱਤਮ ਖਿਡਾਰੀ ਸੇਵਾ ਨਿਯਮ ਦੇ ਤਹਿਤ ਦੋਵਾਂ ਖਿਡਾਰੀਆਂ ਨੂੰ ਗਰੁੱਪ ਬੀ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ: ਫਿਲੀਪੀਨਜ਼ 'ਚ 250 ਯਾਤਰੀਆਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 12 ਲੋਕਾਂ ਦੀ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੁੜੀਆਂ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੇ ਨਾਲ-ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨੀਤੂ ਨੇ ਬੀਤੇ ਐਤਵਾਰ ਨੂੰ ਹੋਏ ਫਾਈਨਲ 'ਚ 48 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਸੀ, ਜਦਕਿ ਸਵੀਟੀ ਨੇ 81+ ਕਿਲੋਗ੍ਰਾਮ 'ਚ ਇਹ ਖ਼ਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਵੱਸਦੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News