ਚੈਂਪੀਅਨ ਬਾਕਸਰ ਸਵੀਟੀ ਨੇ ਪਹਿਲਾਂ ਪਤੀ 'ਤੇ ਲਾਏ ਕੁੱਟਮਾਰ ਦੇ ਇਲਜ਼ਾਮ, ਮਗਰੋਂ ਥਾਣੇ 'ਚ ਆਪੇ...
Tuesday, Mar 25, 2025 - 10:23 AM (IST)

ਨੈਸ਼ਨਲ ਡੈਸਕ- ਭਾਰਤ ਦੀ ਸਟਾਰ ਬਾਕਸਰ ਤੇ ਵਿਸ਼ਵ ਚੈਂਪੀਅਨ ਸਵੀਟੀ ਬੂਰਾ ਦੀ ਆਪਣੇ ਪਤੀ ਕਬੱਡੀ ਖਿਡਾਰੀ ਦੀਪਕ ਹੁੱਡਾ ਨਾਲ ਕੁੱਟਮਾਰ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਵੀਟੀ ਨੇ ਆਪਣੇ ਪਤੀ ਵੱਲੋਂ ਉਸ 'ਤੇ ਲਗਾਏ ਗਏ ਜਾਇਦਾਦ ਹੜੱਪਣ ਦੇ ਇਲਜ਼ਾਮਾਂ ਨੂੰ ਨਕਾਰਿਆ ਹੀ ਨਹੀਂ, ਸਗੋਂ ਖ਼ੁਦ ਵੀ ਉਸ 'ਤੇ ਕੁੱਟਮਾਰ ਕਰਨ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਮਾਮਲੇ 'ਚ ਪਿਛਲੇ ਹਫ਼ਤੇ ਦੋਵੇਂ ਧਿਰਾਂ ਨੂੰ ਮਹਿਲਾ ਪੁਲਸ ਥਾਣੇ 'ਚ ਬੁਲਾਇਆ ਗਿਆ ਸੀ ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ, ਜਿਸ ਮਗਰੋਂ ਸਵੀਟੀ ਨੇ ਜਾ ਕੇ ਪਤੀ ਦੀਪਕ 'ਤੇ ਹਮਲਾ ਕਰ ਦਿੱਤਾ ਤੇ ਉਸ ਦਾ ਗਲ਼ਾ ਫੜ ਲਿਆ। ਇਸ ਮੌਕੇ ਉੱਥੇ ਮੌਜੂਦ ਲੋਕਾਂ ਨੇ ਆ ਕੇ ਦੋਵਾਂ ਨੂੰ ਦੂਰ ਕੀਤਾ ਤਾਂ ਜੋ ਕਿਸੇ ਨੂੰ ਗੰਭੀਰ ਸੱਟ ਨਾ ਲੱਗ ਜਾਵੇ। ਇਸ ਸਾਰੀ ਘਟਨਾ ਦੀ ਵੀਡੀਓ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
Boxer Sweety Bora beat up her husband Deepak Hooda in the police station!
The viral video is of Hisar police station where both the parties had reached for the hearing.
Sweety Bora has filed a divorce case against Deepak Hooda accusing him of assault and dowry harassment. pic.twitter.com/gHdqgyZzvg
— Megh Updates 🚨™ (@MeghUpdates) March 24, 2025
ਇਸ ਮਾਮਲੇ ਬਾਰੇ ਬੋਲਦਿਆਂ ਸਵੀਟੀ ਨੇ ਕਿਹਾ ਕਿ ਦੀਪਕ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕਈ ਸਾਲਾਂ ਤੱਕ ਤੰਗ ਪਰੇਸ਼ਾਨ ਕੀਤਾ, ਜਿਸ ਕਾਰਨ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਦੀਪਕ ਨਾਲ ਸਾਲ 2015 'ਚ ਮੁਲਾਕਾਤ ਹੋਈ ਸੀ, ਜਿਸ ਸਮੇਂ ਦੀਪਕ ਦੇ ਘਰ ਜ਼ਰੂਰੀ ਸੁਵਿਧਾਵਾਂ ਵੀ ਮੌਜੂਦ ਨਹੀਂ ਸਨ ਤੇ ਹੁਣ ਦੀਪਕ ਉਸ 'ਤੇ ਉਸ ਦੀ ਸੰਪੱਤੀ ਹੜੱਪਣ ਦੇ ਇਲਜ਼ਾਮ ਲਗਾ ਰਿਹਾ ਹੈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਉਸ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਰੋਹਤਕ 'ਚ ਇਕ 67 ਲੱਖ ਦੀ ਕੀਮਤ ਦਾ ਇਕ ਪਲਾਟ ਹੈ, ਜੋ ਕਿ ਅੱਧਾ ਉਸ ਦੇ ਨਾਂ 'ਤੇ ਹੈ। ਇਸ ਤੋਂ ਇਲਾਵਾ ਉਸ ਦੇ ਵਿਆਹ ਸਮੇਂ ਦਾਜ 'ਚ ਜੋ ਫਾਰਚੂਨਰ ਗੱਡੀ ਦਿੱਤੀ ਗਈ ਸੀ, ਉਹ ਵੀ ਉਸ ਦੇ ਪਿਤਾ ਮਹਿੰਦਰ ਦੇ ਨਾਂ 'ਤੇ ਹੈ। ਇਸ ਮਗਰੋਂ ਉਸ ਨੇ ਕਿਹਾ ਕਿ ਦੀਪਕ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਉਸ ਨੂੰ ਡਰ ਲੱਗਣ ਲੱਗ ਪਿਆ ਹੈ।
ਉਸ ਨੇ ਕਿਹਾ ਕਿ ਇਸ ਦੌਰਾਨ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਦੀਪਕ ਦੇ ਹਿਸਾਰ ਦੇ ਐੱਸ.ਪੀ. ਸ਼ਸ਼ਾਂਕ ਕੁਮਾਰ ਸਾਵਨ ਹੋਣਗੇ, ਕਿਉਂ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਨੇ ਇਸ ਬਾਰੇ ਐੱਸ.ਪੀ. ਨੂੰ ਸ਼ਿਕਾਇਤ ਦਿੱਤੀ ਸੀ, ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਦੀਪਕ ਨੇ ਉਸ ਦੇ ਖ਼ਿਲਾਫ਼ ਹੀ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ, ਜਿਸ 'ਚ ਸਵੀਟੀ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਵੀ ਸ਼ਾਮਲ ਸੀ।
Hisar, Haryana: Former World Championship gold medallist boxer Saweety Boora alleges prolonged harassment by her husband, Deepak Hooda, says, "On March 11, I informed the Hisar SP that I no longer want to live with him. I don’t want a single penny from him—just a divorce and my… pic.twitter.com/ua1LIvOVZP
— IANS (@ians_india) March 23, 2025
ਸਵੀਟੀ ਨੇ ਅੱਗੇ ਦੱਸਿਆ ਕਿ ਦੀਪਕ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਇਸ ਤੋਂ ਬਾਅਦ ਉਹ ਹੱਸਦਾ ਵੀ ਸੀ। ਉਸ ਨੇ ਕਿਹਾ ਕਿ ਇਸ ਤਸ਼ੱਦਦ ਨੂੰ ਮੈਂ ਹੁਣ ਹੋਰ ਨਹੀਂ ਸਹਿ ਸਕਦੀ ਤੇ ਮੈਂ ਹੁਣ ਤਲਾਕ ਚਾਹੁੰਦੀ ਹਾਂ। ਉਸ ਨੇ ਇਹ ਵੀ ਦੱਸਿਆ ਕਿ ਇਸ ਤਸ਼ੱਦਦ ਤੋਂ ਤੰਗ ਆ ਕੇ ਉਸ ਨੇ 2 ਵਾਰ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਹੁਣ ਦੀਪਕ ਦੀ ਆਵਾਜ਼ ਸੁਣ ਕੇ ਵੀ ਉਸ ਨੂੰ ਪੈਨਿਕ ਅਟੈਕ ਆਉਣ ਲੱਗੇ ਹਨ।
ਸਵੀਟੀ ਦੇ ਵਕੀਲ ਸਤਬੀਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੁਣ ਰੋਹਤਕ ਦੇ ਆਈ.ਜੀ. ਨਾਲ ਮੁਲਾਕਾਤ ਕਰਨਗੇ ਤੇ ਇਸ ਮਾਮਲੇ ਦੀ ਜਾਂਚ 'ਚ ਮਦਦ ਲੈਣਗੇ। ਇਸ ਤੋਂ ਇਲਾਵਾ ਉਹ 28 ਮਾਰਚ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e