ਮਹਾਰਾਸ਼ਟਰ 'ਚ ਐਂਟਰੀ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜ਼ਰੂਰੀ,ਰਿਪੋਰਟ ਨਹੀਂ ਤਾਂ ਹੋਣਾ ਪਵੇਗਾ ਇਕਾਂਤਵਾਸ

Saturday, Aug 14, 2021 - 12:14 AM (IST)

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੌਰਾਨ ਬਾਹਰੋਂ ਆ ਰਹੇ ਮੁਸਾਫਰਾਂ 'ਤੇ ਵੱਡਾ ਫੈਸਲਾ ਲਿਆ ਹੈ। ਹੁਣ ਸੂਬੇ ਵਿੱਚ ਜੇਕਰ ਕੋਈ ਵੀ ਯਾਤਰੀ ਐਂਟਰੀ ਕਰੇਗਾ ਤਾਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੁਆਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਨੂੰ ਬਤੌਰ ਪ੍ਰਮਾਣ ਵੈਕਸੀਨ ਸਰਟੀਫਿਕੇਟ ਵੀ ਨਾਲ ਰੱਖਣਾ ਹੋਵੇਗਾ। ਉਥੇ ਹੀ ਜੇਕਰ ਵੈਕਸੀਨ ਨਹੀਂ ਲੱਗੀ ਹੋਵੇਗੀ ਤਾਂ ਨੈਗੇਟਿਵ ਆਰ.ਟੀ.ਪੀ.ਸੀ.ਆਰ. ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ। ਉਹ ਰਿਪੋਰਟ ਵੀ 72 ਘੰਟੇ ਪੁਰਾਣੀ ਹੋਣੀ ਚਾਹੀਦੀ ਹੈ। ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਹੋਇਆ ਤਾਂ ਬਾਹਰੋਂ ਆ ਰਹੇ ਮੁਸਾਫਰਾਂ ਨੂੰ ਮਹਾਰਾਸ਼ਟਰ ਵਿੱਚ 14 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ

ਸੂਬਾ ਸਰਕਾਰ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਨੇ ਵੈਕਸੀਨ ਵੀ ਨਹੀਂ ਲੁਆਈ ਹੈ ਅਤੇ ਉਨ੍ਹਾਂ  ਕੋਲ ਨੈਗੇਟਿਵ ਰਿਪੋਰਟ ਵੀ ਨਹੀਂ ਹੈ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਸਰਕਾਰ  ਵੱਲੋਂ ਇਹ ਸਖ਼ਤੀ ਇਸ ਲਈ ਵਿਖਾਈ ਜਾ ਰਹੀ ਹੈ ਕਿਉਂਕਿ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਧਵ ਸਰਕਾਰ ਵੱਲੋਂ ਹਰ ਕਦਮ ਸਮੇਂ ਤੋਂ ਪਹਿਲਾਂ ਚੁੱਕਿਆ ਜਾ ਰਿਹਾ ਹੈ ਜਿਸ ਨਾਲ ਦੂਜੀ ਲਹਿਰ ਵਰਗੀ ਤਬਾਹੀ ਨਾ ਹੋਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News