ਕੋਵੀਸ਼ੀਲਡ ਦੀਆਂ ਦੋਵਾਂ ਖੁਰਾਕਾਂ ’ਚ 84 ਦਿਨਾਂ ਦੇ ਵਕਫੇ ’ਤੇ ਦੁਬਾਰਾ ਕੀਤਾ ਜਾ ਰਿਹੈ ਵਿਚਾਰ: ਸੂਤਰ

Thursday, Aug 26, 2021 - 05:59 PM (IST)

ਨਵੀਂ ਦਿੱਲੀ– ਕੋਵੀਸ਼ੀਲਡ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਵਿਚਕਾਰਲੇ ਵਕਫੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ, ਕੋਵੀਸ਼ੀਲਡ ਕੋਵੀਸ਼ੀਲਡ ਦੀਆਂ ਦੋਵਾਂ ਖੁਰਾਕਾਂ ਵਿਚਕਾਰ ਦੇ ਵਕਫੇ ਨੂੰ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਐੱਨ.ਟੀ.ਏ.ਜੀ.ਆਈ. (ਪ੍ਰੀਖਣ ’ਤੇ ਰਾਸ਼ਟਰੀ ਤਕਨੀਕੀ ਸਲਾਹਾਕਰ ਸਮੂਹ) ’ਚ ਇਸ ’ਤੇ ਅੱਗੇ ਚਰਚਾ ਕੀਤੀ ਜਾਵੇਗੀ। 

PunjabKesari

ਆਕਸਫੋਰਡ-ਐਸਟ੍ਰੋਜੇਨੇਕਾ ਸ਼ਾਟ ਦੇ ਭਾਰਤੀ ਵਰਜ਼ਨ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੀਸ਼ੀਲਡ ਲਈ ਸਿਫਾਰਸ਼ੀ ਖੁਰਾਕ ਦਾ ਵਕਫਾ ਜਨਵਰੀ ’ਚ ਰਾਸ਼ਟਰਵਿਆਪੀ ਟੀਕਾਕਰਨ ਸ਼ੁਰੂ ਹੋਣ ’ਤੇ 4 ਤੋਂ 6 ਹਫਤਿਆਂ ਦਾ ਸੀ। ਬਾਅਦ ’ਚ ਇਸ ਨੂੰ ਵਧਾ ਕੇ 8 ਹਫਤੇ ਕਰ ਦਿੱਤਾ ਗਿਆ। ਮਈ ’ਚ ਸਰਕਾਰ ਨੇ ਯੂ.ਕੇ. ਦੇ ਪ੍ਰਮਾਣ ਦਾ ਹਵਾਲਾ ਦਿੰਦੇ ਹੋਏ ਖੁਰਾਕ ਦੇ ਵਕਫੇ ਨੂੰ 12 ਤੋਂ 16 ਹਫਤਿਆਂ ਤਕ ਕੀਤਾ। ਜਦਕਿ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੇ ਖੁਰਾਕ ਦੇ ਵਕਫੇ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 


rajwinder kaur

Content Editor

Related News