ਬੋਰਿਸ ਜਾਨਸਨ ਹੋਣਗੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ, ਯੂਕੇ ਨੇ ਕਿਹਾ ''ਮਾਣ ਦੀ ਗੱਲ''
Tuesday, Dec 15, 2020 - 06:04 PM (IST)
ਲੰਡਨ/ਨਵੀਂ ਦਿੱਲੀ (ਬਿਊਰੋ): ਭਾਰਤ ਨੇ ਆਪਣੇ ਅਗਲੇ ਸਾਲ ਮਤਲਬ 2021 ਦੇ ਗਣਤੰਤਰ ਦਿਵਸ ਸਮਾਰੋਹ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸਮਾਰੋਹ ਦਾ ਮੁੱਖ ਮਹਿਮਾਨ ਬਣਨ ਦਾ ਸੱਦਾ ਭੇਜਿਆ ਸੀ। ਇਸ ਸੱਦੇ ਨੂੰ ਜਾਨਸਨ ਨੇ ਸਵੀਕਾਰ ਕਰ ਲਿਆ ਹੈ।ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਮੰਗਲਵਾਰ ਨੂੰ ਇਸ ਬਾਰੇ ਵਿਚ ਭਾਰਤ ਦਾ ਸੱਦਾ ਸਵੀਕਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੋਦੀ ਅਤੇ ਸ਼ਾਹ ਖਿਲਾਫ਼ ਅਮਰੀਕਾ 'ਚ ਦਰਜ 10 ਕਰੋੜ ਡਾਲਰ ਦਾ ਮੁਕੱਦਮਾ ਖਾਰਿਜ
ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ,''ਸਾਡੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਬਣਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।'' ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੇ ਅੱਜ ਇਸ ਨੂੰ ਇੱਕ "ਮਹਾਨ ਸਨਮਾਨ" ਕਰਾਰ ਦਿੱਤਾ। ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਇਹ ਜਾਨਸਨ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ।ਇੱਥੇ ਦੱਸ ਦਈਏ ਕਿ 1993 ਵਿਚ ਜੌਹਨ ਮੇਜਰ ਤੋਂ ਬਾਅਦ ਨਵੀਂ ਦਿੱਲੀ ਵਿਚ ਗਣਤੰਤਰ ਦਿਵਸ ਪਰੇਡ ਵਿਚ ਸ਼ਿਰਕਤ ਕਰਨ ਵਾਲੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ ਦੂਸਰੇ ਬ੍ਰਿਟਿਸ਼ ਨੇਤਾ ਹਨ। ਇਸ ਬਿਆਨ ਦੇ ਬਾਅਦ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ,''ਇਹ ਭਾਰਤ-ਬ੍ਰਿਟੇਨ ਦੇ ਸੰਬੰਧਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ।'' ਜਾਨਸਨ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਸਮਾਰੋਹ ਵਿਚ ਸ਼ਾਮਲ ਹੋਣਗੇ।