ਮਣੀਪੁਰ ’ਚ ਮਿਆਂਮਾਰ ਤੋਂ ਨਾਜਾਇਜ਼ ਘੁਸਪੈਠ ਰੋਕਣ ਲਈ ਸਰਹੱਦ ’ਤੇ ਲੱਗੇਗੀ ਵਾੜ

Sunday, Sep 24, 2023 - 12:41 PM (IST)

ਮਣੀਪੁਰ ’ਚ ਮਿਆਂਮਾਰ ਤੋਂ ਨਾਜਾਇਜ਼ ਘੁਸਪੈਠ ਰੋਕਣ ਲਈ ਸਰਹੱਦ ’ਤੇ ਲੱਗੇਗੀ ਵਾੜ

ਇੰਫਾਲ- ਮਣੀਪੁਰ ਦੇ ਮੁੱਖ ਮੰਤਰੀ ਐੱਨ. ਵੀਰੇਨ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮਣੀਪੁਰ-ਮਿਆਂਮਾਰ ਕੌਮਾਂਤਰੀ ਸਰਹੱਦ ਤੋਂ ਨਾਜਾਇਜ਼ ਪ੍ਰਵਾਸੀਆਂ ਦੀ ਘੁਸਪੈਠ ਦੀ ਜਾਂਚ ਲਈ ਮੰਤਰੀ ਲੇਟਪਾਓ ਹਾਓਕਿਪ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਆਮਦ ਰੋਕਣ ਲਈ 398 ਕਿਲੋਮੀਟਰ ਲੰਬੀ ਸਰਹੱਦ ਦੀ ਸੁਰੱਖਿਆ ਵਧਾਈ ਜਾ ਰਹੀ ਹੈ ਅਤੇ ਇਸ ਦੇ ਲਈ 79 ਕਿਲੋਮੀਟਰ ਦੀ ਪੱਟੀ ’ਤੇ ਵਾੜ ਲਾਉਣ ਦਾ ਕੰਮ ਸ਼ੁਰੂ ਹੋਵੇਗਾ।

ਭਾਰਤ ਅਤੇ ਮਿਆਂਮਾਰ ਵਿਚ ਮੁਕਤ ਆਵਾਜਾਈ ਵਿਵਸਥਾ (ਐੱਫ. ਐੱਮ. ਆਰ.) ਹੈ, ਜੋ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇਕ-ਦੂਜੇ ਦੇ ਖੇਤਰ ਵਿਚ 16 ਕਿਲੋਮੀਟਰ ਤੱਕ ਆਜ਼ਾਦ ਰੂਪ ਵਿਚ ਆਉਣ-ਜਾਣ ਵਿਚ ਸਮਰੱਥ ਬਣਾਉਂਦੀ ਹੈ। ਸਰਹੱਦ ’ਤੇ ਠੀਕ ਤਰ੍ਹਾਂ ਨਾਲ ਵਾੜ ਨਹੀਂ ਲਾਈ ਗਈ, ਜਿਸ ਨਾਲ ਐੱਫ. ਐੱਮ. ਆਰ. ਨੇ ਮਣੀਪੁਰ ਵਿਚ ਸਥਿਤੀ ਖਰਾਬ ਕਰ ਦਿੱਤੀ। ਉਨ੍ਹਾਂ ਕਿਹਾ ਕਿ ਐੱਫ. ਐੱਮ. ਆਰ. ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਨਸ਼ੀਲੀਆਂ ਦਵਾਈਆਂ ਖਿਲਾਫ਼ ਜੰਗ ਜਾਰੀ ਰੱਖੇਗੀ ਅਤੇ ਪੋਸਤ ਦੀ ਖੇਤੀ ਦਾ ਪਤਾ ਲਾਉਣ ਲਈ ਇਕ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮਣੀਪੁਰ ਵਿਚ ਨਸ਼ੀਲੀਆਂ ਦਵਾਈਆਂ ਨਸ਼ੀਲੇ ਪਦਾਰਥਾਂ, ਸ਼ਰਾਬ ਦੀ ਵਧ ਵਰਤੋਂ ਤੋਂ ਬੱਚਣਾ ਚਾਹੀਦਾ ਹੈ। ਇਸੇ ਕਾਰਨ 2 ਜਾਤੀ ਭਾਈਚਾਰਿਆਂ ਵਿਚ ਸੰਘਰਸ਼ ਹੋਇਆ, ਜਿਸ 'ਚ ਸਾਰਿਆਂ ਨੇ ਆਪਣਾ ਕੋਈ ਨਾ ਕੋਈ ਗੁਆਇਆ ਹੀ ਹੈ।

ਇੰਟਰਨੈੱਟ ਪਾਬੰਦੀ ਹਟਾਈ ਜਾਵੇਗੀ

ਮਣੀਪੁਰ ਨੇ ਐਲਾਨ ਕੀਤਾ ਕਿ ਮੋਬਾਇਲ ਇੰਟਰਨੈੱਟ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਚੁਰਾਚਾਂਦਪੁਰ ਜ਼ਿਲ੍ਹੇ ਵਿਚ ਇੰਟਰਨੈੱਟ ਪਾਬੰਦੀ ਦੀ ਉਲੰਘਣਾ ਕਰਨ ’ਤੇ ਏਅਰਟੈੱਲ ਦੇ 2 ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਸਾਲ ਮਈ ਨੂੰ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਦੰਗੇ ਸ਼ੁਰੂ ਹੋਣ ਤੋਂ ਬਾਅਦ ਇੰਟਰਨੈੱਟ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਸਥਾਈ ਘਰ ਬਣਾ ਕੇ ਉੱਜੜੇ ਪਰਿਵਾਰਾਂ ਦੇ ਮੁੜ-ਵਸੇਬੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

ਰਿਹਾਅ ਕੀਤੇ ਗਏ 5 ਨੌਜਵਾਨਾਂ ’ਚੋਂ ਇਕ ਮੁੜ ਗ੍ਰਿਫਤਾਰ, ਝੜਪਾਂ

ਮਣੀਪੁਰ ਦੀ ਇਕ ਵਿਸ਼ੇਸ਼ ਅਦਾਲਤ ਵਲੋਂ ਜ਼ਮਾਨਤ ’ਤੇ ਰਿਹਾਅ ਕੀਤੇ ਗਏ 5 ਗ੍ਰਾਮ ਰੱਖਿਆ ਸਵੈਮ-ਸੇਵਕਾਂ ਵਿਚੋਂ ਇਕ ਨੌਜਵਾਨ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਇੰਫਾਲ ਵੈਸਟ ਦੇ ਕੁਝ ਇਲਾਕਿਆਂ ਵਿਚ ਸੁਰੱਖਿਆ ਫੋਰਸਾਂ ਅਤੇ ਵਿਖਾਵਾਕਾਰੀਆਂ ਦਰਮਿਆਨ ਸ਼ੁੱਕਰਵਾਰ ਰਾਤ ਮੁੜ ਝੜਪਾਂ ਹੋਈਆਂ। ਸੁਰੱਖਿਆ ਫੋਰਸਾਂ ਦੇ ਕਵਾਕੀਥੇਲ ਇਲਾਕੇ, ਸਿੰਗਜਮੇਈ ਅਤੇ ਉਰੀਪੋਕ ਵਿਚ ਵਿਖਾਵਾਕਾਰੀਆਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਵਿਖਾਵਾਕਾਰੀਆਂ ਨੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਗ੍ਰਿਫਤਾਰੀ ਦੇਣ ਲਈ ਪੁਲਸ ਥਾਣਿਆਂ ਵਿਚ ਦਾਖਲ ਹੋਣ ਦਾ ਯਤਨ ਕੀਤਾ।
 


author

Tanu

Content Editor

Related News