ਸਰਹੱਦ ''ਤੇ ਤਣਾਅ ਵਿਚਾਲੇ ਬੋਲੇ ਹਵਾਈ ਫ਼ੌਜ ਮੁਖੀ- ਰਾਫ਼ੇਲ ਨੇ ਵਧਾਈ ਚੀਨ ਦੀ ਚਿੰਤਾ

Thursday, Feb 04, 2021 - 03:13 PM (IST)

ਸਰਹੱਦ ''ਤੇ ਤਣਾਅ ਵਿਚਾਲੇ ਬੋਲੇ ਹਵਾਈ ਫ਼ੌਜ ਮੁਖੀ- ਰਾਫ਼ੇਲ ਨੇ ਵਧਾਈ ਚੀਨ ਦੀ ਚਿੰਤਾ

ਬੈਂਗਲੁਰੂ- ਬੈਂਗਲੁਰੂ 'ਚ ਏਅਰ ਇੰਡੀਆ ਸ਼ੋਅ-2021 ਅਤੇ ਚੀਨ ਨਾਲ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਜਾਰੀ ਤਣਾਅ ਵਿਚਾਲੇ ਹਵਾਈ ਫ਼ੌਜ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਸਰਹੱਦ 'ਤੇ ਸੁਰੱਖਿਆ ਫ਼ੋਰਸਾਂ ਦੀ ਪੂਰੀ ਤਾਇਨਾਤੀ ਕੀਤੀ ਹੈ। ਏਅਰ ਚੀਫ਼ ਮਾਰਲ ਆਰ.ਕੇ.ਐੱਸ. ਭਦੌਰੀਆ ਨੇ ਕਿਹਾ ਕਿ ਰਾਫ਼ੇਲ ਜਹਾਜ਼ਾਂ ਦੇ ਆਉਣ ਨਾਲ ਚੀਨੀ ਖੇਮੇ 'ਚ ਚਿੰਤਾ ਵੱਧ ਗਈ ਹੈ। ਭਦੌਰੀਆ ਨੇ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ ਕੋਲ ਖੇਤਰਾਂ 'ਚ ਆਪਣਾ ਜੇ-20 ਲੜਾਕੂ ਜਹਾਜ਼ ਤਾਇਨਾਤ ਕੀਤਾ ਸੀ ਪਰ ਜਦੋਂ ਅਸੀਂ ਇਸ ਖੇਤਰ 'ਚ ਰਾਫ਼ੇਲ ਤਾਇਨਾਤ ਕੀਤੇ ਤਾਂ ਉਹ ਪਿੱਛੇ ਚੱਲੇ ਗਏ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਦੌਰ 'ਚ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਚੱਲ ਰਹੀ ਹੈ। ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਗੱਲਬਾਤ ਕਿਵੇਂ ਚੱਲਦੀ ਹੈ। ਜਿੰਨੀ ਫੋਰਸ ਦੀ ਜ਼ਰੂਰਤ ਹੈ, ਅਸੀਂ ਤਾਇਨਾਤੀ ਕੀਤੀ ਹੈ। ਸਾਡੇ ਵਲੋਂ ਗੱਲਬਾਤ 'ਤੇ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ। ਜੇਕਰ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਇਹ ਚੰਗਾ ਹੋਵੇਗਾ ਪਰ ਜੇਕਰ ਕੋਈ ਨਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਉਸ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਹਵਾਈ ਫ਼ੌਜ ਮੁਖੀ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਰਾਫ਼ੇਲ ਜਹਾਜ਼ ਨੇ ਚੀਨ ਲਈ ਚਿੰਤਾ ਪੈਦਾ ਕੀਤੀ ਹੈ, ਇਸ ਦੇ ਜਵਾਬ 'ਚ ਭਦੌਰੀਆ ਨੇ ਕਿਹਾ ਕਿ ਯਕੀਨੀ ਰੂਪ ਨਾਲ ਇਹ ਚੀਨ ਨੂੰ ਪਰੇਸ਼ਾਨ ਕਰਨ ਵਾਲਾ ਹੈ। ਚੀਨ ਪੂਰਬੀ ਲੱਦਾਖ ਦੇ ਕਰੀਬ ਦੇ ਖੇਤਰਾਂ 'ਚ ਆਪਣਾ ਜੇ-20 ਲੜਾਕੂ ਜਹਾਜ਼ ਲੈ ਕੇ ਆਇਆ ਪਰ ਜਦੋਂ ਅਸੀਂ ਇਸ ਖੇਤਰ 'ਚ ਰਾਫ਼ੇਲ ਲੈ ਕੇ ਆਏ ਤਾਂ ਇਹ ਪਿੱਛੇ ਚੱਲੇ ਗਏ। ਅਸੀਂ ਉਨ੍ਹਾਂ ਦੇ ਕੰਮਾਂ ਅਤੇ ਸਮਰੱਥਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਭਦੌਰੀਆ ਨੇ ਕਿਹਾ ਕਿ ਪੂੰਜੀਗਤ ਖਰਚ 'ਚ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਸਰਕਾਰ ਦਾ ਵੱਡਾ ਕਦਮ ਹੈ। ਪਿਛਲੇ ਸਾਲ ਵੀ 20 ਹਜ਼ਾਰ ਕਰੋੜ ਰੁਪਏ ਦੇ ਐਡੀਸ਼ਨਲ ਫੰਡ ਉਪਲੱਬਧ ਕਰਵਾਏ ਗਏ ਸਨ। ਇਸ ਤੋਂ ਤਿੰਨਾਂ ਫ਼ੌਜਾਂ ਨੂੰ ਮਦਦ ਮਿਲੀ। ਮੈਨੂੰ ਲੱਗਦਾ ਹੈ ਕਿ ਇਹ ਸਾਡੀ ਸਮਰੱਥਾ ਨਿਰਮਾਣ ਲਈ ਪੂਰਾ ਹੈ।


author

DIsha

Content Editor

Related News