ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ

Sunday, Dec 04, 2022 - 05:29 PM (IST)

ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ

ਨੈਸ਼ਨਲ ਡੈਸਕ- ਭਾਰਤ ’ਚ ਵਿਆਹ ਕਿਸੇ ਤਿਉਹਾਰ ਤੋਂ ਘੱਟ ਨਹੀਂ ਹਨ। ਵਿਆਹਾਂ ’ਚ ਸਜਾਵਟ ਤੋਂ ਲੈ ਕੇ ਮਹਿਮਾਨਾਂ ਦੀ ਆਓ ਭਗਤ ’ਚ ਕੋਈ ਕਮੀ ਨਹੀਂ ਛੱਡੀ ਜਾਂਦੀ ਹੈ। ਮੌਜੂਦਾ ਸਮੇਂ ਵਿਚ ਡੈਸਟੀਨੇਸ਼ਨ ਵੈਡਿੰਗ ਵੀ ਬਹੁਤ ਮਸ਼ਹੂਰ ਹੈ, ਜਿਸ ’ਚ ਜੋੜੇ ਕਿਸੇ ਇਕ ਮੰਜ਼ਿਲ ’ਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲ ਜਿਊਂਦੇ ਹਨ। ਇਨ੍ਹੀਂ ਦਿਨੀਂ ਇਕ ਡੈਸਟੀਨੇਸ਼ਨ ਵੈਡਿੰਗ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ। ਇਸ 'ਚ ਇਕ ਜੋੜੇ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮੰਜ਼ਿਲ 'ਤੇ ਜਾਣ ਲਈ ਪੂਰੀ ਫਲਾਈਟ ਬੁੱਕ ਕਰਵਾ ਲਈ। 

ਇਹ ਵੀ ਪੜ੍ਹੋ- ਇਕ ਹੀ ਸ਼ਖ਼ਸ ਨਾਲ ਜੁੜਵਾ ਭੈਣਾਂ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

PunjabKesari

ਦਰਅਸਲ ਜੋੜੇ ਨੇ ਵੱਖ-ਵੱਖ ਗੱਡੀ ਲੈ ਕੇ ਜਾਣ ਦੀ ਬਜਾਏ ਫਲਾਈਟ ਬੁੱਕ ਕਰ ਕੇ ਇਕੱਠੇ ਮੰਜ਼ਿਲ ਤੱਕ ਪਹੁੰਚਣ ਦਾ ਇਹ ਖ਼ਾਸ ਤਰੀਕਾ ਅਪਣਾਇਆ। ਸੋਸ਼ਲ ਮੀਡੀਆ ’ਤੇ ਹੁਣ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੋਸਟ ਮੁਤਾਬਕ ਵਿਆਹ ਰਾਜਸਥਾਨ ਦੇ ਜੈਸਲਮੇਰ ਵਿਚ ਸੀ। ਦੱਸ ਦੇਈਏ ਕਿ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਯੂਜ਼ਰ ਸ਼੍ਰੇਆ ਸ਼ਾਹ ਵੱਲੋਂ ਸਾਂਝਾ ਕੀਤਾ ਗਿਆ ਹੈ। ਯੂਜ਼ਰ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਲਈ ਪੂਰੀ ਫਲਾਈਟ ਬੁੱਕ ਕਰਵਾਈ ਸੀ। ਅਗਲੇ ਕੁਝ ਸਕਿੰਟਾਂ ’ਚ ਉਹ ਜਹਾਜ਼ ਦੇ ਅੰਦਰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਹੈਲੋ ਅਤੇ ਮੁਸਕਰਾਉਂਦੇ ਹੋਏ ਦਿਖਾਉਂਦੀ ਹੈ। ਅਖ਼ੀਰ ’ਚ ਉਹ ਉਸ ਜੋੜੇ ਨੂੰ ਵੀ ਦਿਖਾਉਂਦੀ ਹੈ ਜੋ ਵਿਆਹ ਦੇ ਬੰਧਨ ’ਚ ਬੱਝਣ ਵਾਲਾ ਹੈ। 

ਇਹ ਵੀ ਪੜ੍ਹੋ- ਗਵਾਲੀਅਰ ਹਵਾਈ ਅੱਡੇ ’ਤੇ 4 ਯਾਤਰੀਆਂ ਤੋਂ 1Kg ਸੋਨਾ ਬਰਾਮਦ, ਤਸਕਰੀ ਦਾ ਢੰਗ ਵੇਖ ਪੁਲਸ ਵੀ ਹੋਈ ਹੈਰਾਨ

ਸ਼੍ਰੇਆ ਸ਼ਾਹ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਦੇ ਮੁਤਾਬਕ ਵਿਆਹ ਰਾਜਸਥਾਨ ਦੇ ਜੈਸਲਮੇਰ ਵਿਚ ਹੋ ਰਿਹਾ ਹੈ।ਇਸ ਵੀਡੀਓ ਦੇ ਅਪਲੋਡ ਕੀਤੇ ਜਾਣ ਮਗਰੋਂ ਇਸ ਨੂੰ ਹੁਣ ਤੱਕ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 8 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ’ਚ ਲਿਖਿਆ- ਮੇਰੇ ਰਿਸ਼ਤੇਦਾਰ ਇਸ ਤਰ੍ਹਾਂ ਦੇ ਵਿਵਹਾਰ ਦੇ ਲਾਇਕ ਨਹੀਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਟਰੇਨ ’ਚ ਲੈ ਕੇ ਜਾਵਾਂਗਾ। 

ਇਹ ਵੀ ਪੜ੍ਹੋ- ਦੋ ਟਰਾਂਸਜੈਂਡਰਾਂ ਨੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਮਿਹਨਤ ਨਾਲ ਦਿੱਤਾ ਕਰਾਰਾ ਜਵਾਬ


 


author

Tanu

Content Editor

Related News