ਪਾਕਿਸਤਾਨ ਦੀ 2 ਸਾਲਾ ਬੱਚੀ ਦਾ ਬੈਂਗਲੁਰੂ ''ਚ ਹੋਇਆ ਸਫ਼ਲ ਬੋਨ ਮੈਰੋ ਟਰਾਂਸਪਲਾਂਟ
Wednesday, Oct 19, 2022 - 04:27 PM (IST)
ਬੈਂਗਲੁਰੂ (ਭਾਸ਼ਾ)- ਪਾਕਿਸਤਾਨ ਦੀ 2 ਸਾਲਾ ਬੱਚੀ ਅਮਾਇਰਾ ਸਿਕੰਦਰ ਖਾਨ ਦਾ ਬੈਂਗਲੁਰੂ ਦੇ ਇਕ ਹਸਪਤਾਲ 'ਚ ਸਫ਼ਲਤਾਪੂਰਵਕ ਬੋਨ ਮੈਰੋ ਟਰਾਂਸਪਲਾਂਟ (ਬੋਨ ਮੈਰੋ-ਬੀਐਮਟੀ) ਹੋਇਆ ਹੈ। ਕਰਾਚੀ ਦੇ ਰਹਿਣ ਵਾਲੇ ਸਿਕੰਦਰ ਬਖ਼ਤ ਦੀ ਧੀ ਦਾ ਹਾਲ ਹੀ 'ਚ ਨਾਰਾਇਣਾ ਹਸਪਤਾਲ 'ਚ ਬੀ.ਐੱਮ.ਟੀ. ਦੀ ਮਦਦ ਨਾਲ 'ਮਿਊਕੋਪਾਲੀਸੇਕੇਰਾਇਡੋਸਿਸ' ਟਾਈਪ-ਇਕ (ਐੱਮਪੀਐੱਸ-1) ਦਾ ਇਲਾਜ ਕੀਤਾ ਗਿਆ।
ਨਾਰਾਇਣਾ 'ਹੈਲਥਕੇਅਰ' ਦੀ ਪ੍ਰਧਾਨ ਅਤੇ ਸੰਸਥਾਪਕ ਦੇਵੀ ਸ਼ੈੱਟੀ ਨੇ ਬੁੱਧਵਾਰ ਨੂੰ ਕਿਹਾ,''ਮਿਊਕੋਪਾਲੀਸੇਕੇਰਾਇਡੋਸਿਸ ਇਕ ਅਜੀਬ ਸਥਿਤੀ ਹੈ, ਜਿਸ 'ਚ ਅੱਖਾਂ ਅਤੇ ਦਿਮਾਗ ਸਮੇਤ ਸਰੀਰ ਦੇ ਕਈ ਹਿੱਸਿਆਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।'' ਡਾਕਟਰਾਂ ਨੇ ਦੱਸਿਆ ਕਿ ਅਮਾਇਰਾ (ਉਮਰ 2.6 ਸਾਲ) ਉਸ ਦੇ ਪਿਤਾ ਦੇ ਬੋਨ ਮੈਰੋ ਦੀ ਵਰਤੋਂ ਕਰਕੇ ਬਚਾਇਆ ਗਿਆ।