ਪੰਚਕੂਲਾ : ਪਾਰਕ 'ਚ ਮਿਲਿਆ ਜ਼ਿੰਦਾ ਬੰਬ, ਖਿਡੌਣਾ ਸਮਝ ਖੇਡ ਰਹੇ ਸਨ ਬੱਚੇ

Sunday, Apr 23, 2023 - 03:58 PM (IST)

ਪੰਚਕੂਲਾ : ਪਾਰਕ 'ਚ ਮਿਲਿਆ ਜ਼ਿੰਦਾ ਬੰਬ, ਖਿਡੌਣਾ ਸਮਝ ਖੇਡ ਰਹੇ ਸਨ ਬੱਚੇ

ਪੰਚਕੂਲਾ (ਉਮੰਗ)- ਹਰਿਆਣਾ 'ਚ ਪੰਚਕੂਲਾ ਸੈਕਟਰ-16 ਸਥਿਤ ਬੁਢਨਪੁਰ ਪਾਰਕ ਤੋਂ ਜ਼ਿੰਦਾ ਬੰਬ ਮਿਲਿਆ ਹੈ। ਸੂਚਨਾ ਮਿਲਦੇ ਹੀ ਨੇੜੇ-ਤੇੜੇ ਰਹਿਣ ਵਾਲੇ ਲੋਕਾਂ 'ਚ ਡਰ ਫੈਲ ਗਿਆ। ਜਿਸ ਨਾਲ ਪੁਲਸ ਵਿਭਾਗ 'ਚ ਵੀ ਭੱਜ-ਦੌੜ ਪੈ ਗਈ ਹੈ।

ਜਾਣਕਾਰੀ ਅਨੁਸਾਰ ਸਵੇਰੇ ਬੱਚੇ ਬੰਬ ਸ਼ੈੱਲ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਬੰਬ ਸ਼ੈੱਲ ਪੰਚਕੂਲਾ ਦੇ ਸੈਕਟਰ-16 ਸਥਿਤ ਬੁਢਨਪੁਰ ਪਿੰਡ ਪਾਣੀ 'ਚ ਵਹਿ ਕੇ ਪਹੁੰਚਿਆ ਹੈ। ਸੂਚਨਾ ਮਿਲਣ 'ਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ। ਫ਼ੌਜ ਦੀ ਟੀਮ ਵੀ ਬੰਬ ਸ਼ੈੱਲ ਵਾਲੀ ਜਗ੍ਹਾ 'ਤੇ ਪਹੁੰਚ ਗਈ ਹੈ। ਪੁਲਸ ਅਤੇ ਫ਼ੌਜ ਦੀ ਟੀਮ ਦੇ ਸਮੇਂ 'ਤੇ ਪਹੁੰਚਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। 


author

DIsha

Content Editor

Related News