ਦਾਊਦ ਇਬਰਾਹਿਮ ਗਿਰੋਹ ''ਤੇ ਲਾਗੂ ਨਹੀਂ ਹੋਵੇਗਾ UAPA, ਕੋਰਟ ਨੇ 2 ਮੈਂਬਰਾਂ ਨੂੰ ਦਿੱਤੀ ਜ਼ਮਾਨਤ
Saturday, Jul 20, 2024 - 06:26 PM (IST)
ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨੂੰ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਅਧੀਨ ਅੱਤਵਾਦੀ ਐਲਾਨ ਕੀਤਾ ਗਿਆ ਹੈ ਅਤੇ ਉਸ ਨਾਲ ਜਾਂ ਉਸ ਦੇ ਗਿਰੋਹ ਨਾਲ ਕਿਸੇ ਤਰ੍ਹਾਂ ਦਾ ਜੁੜਾਵ ਇਸ ਸਖ਼ਤ ਕਾਨੂੰਨ ਦੇ ਦਾਇਰੇ 'ਚ ਨਹੀਂ ਆਵੇਗਾ। ਜੱਜ ਭਾਰਤੀ ਡਾਂਗਰੇ ਅਤੇ ਜੱਜ ਮੰਜੂਸ਼ਾ ਦੇਸ਼ਖਾਂਡੇ ਦੀ ਬੈਂਚ ਨੇ 11 ਜੁਲਾਈ ਦੇ ਆਦੇਸ਼ 'ਚ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਵਲੋਂ ਅਗਸਤ 2022 'ਚ ਹਿਰਾਸਤ 'ਚ ਲਏ ਗਏ 2 ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ। ਆਦੇਸ਼ ਦਾ ਵੇਰਵਾ ਸ਼ੁੱਕਰਵਾਰ ਨੂੰ ਉਪਲੱਬਧ ਹੋਇਆ। ਏ.ਟੀ.ਐੱਸ. ਨੇ ਦਾਅਵਾ ਕੀਤਾ ਹੈ ਕਿ ਫੈਜ਼ ਭਿਵੰਡੀਵਾਲਾ ਅਤੇ ਪਰਵੇਜ਼ ਵਈਅਦ, ਦਾਊਦ ਇਬਰਾਹਿਮ ਗਿਰੋਹ ਦੇ ਮੈਂਬਰ ਸਨ। ਭਿਵੰਡੀਵਾਲਾ ਕੋਲੋਂ 600 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਸੀ। ਭਿਵੰਡੀਵਾਲਾ ਅਤੇ ਵਈਅਦ, ਦੋਹਾਂ 'ਤੇ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ, ਅੱਤਵਾਦੀ ਕੰਮ ਕਰਨ ਅਤੇ ਅਪਰਾਧ ਲਈ ਪੈਸੇ ਜੁਟਾਉਣ ਨੂੰ ਲੈ ਕੇ ਯੂ.ਏ.ਪੀ.ਏ. ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ.ਡੀ.ਪੀ.ਐੱਸ.) ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਆਪਣੇ ਫ਼ੈਸਲੇ 'ਚ ਹਾਈ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ 4 ਸਤੰਬਰ 2019 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਦਾਊਦ ਇਬਰਾਹਿਮ ਕਾਸਕਰ ਨੂੰ ਯੂ.ਏ.ਪੀ.ਏ. ਦੇ ਅਧੀਨ 'ਅੱਤਵਾਦੀ' ਐਲਾਨ ਕੀਤਾ ਸੀ।
ਬੈਂਚ ਨੇ ਕਿਹਾ ਕਿ ਯੂ.ਏ.ਪੀ.ਏ. ਨੇ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਵੱਖ-ਵੱਖ ਕਰ ਦਿੱਤਾ ਹੈ, ਇਕ ਪਾਸੇ ਇਹ ਅੱਤਵਾਦੀ ਕਾਰਵਾਈ ਕਿਹਾ ਜਾਵੇਗਾ ਅਤੇ ਦੂਜੇ ਪਾਸੇ ਅੱਤਵਾਦੀ ਗਿਰੋਹ ਅਤੇ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਹਨ। ਅਦਾਲਤ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਪਹਿਲੀ ਨਜ਼ਰ, ਯੂ.ਏ.ਪੀ.ਏ. ਦੀ ਧਾਰਾ 20 (ਅੱਤਵਾਦੀ ਸੰਗਠਨ ਦਾ ਮੈਂਬਰ ਹੋਣਾ) ਨਹੀਂ ਲੱਗਦੀ, ਕਿਉਂਕਿ ਦਾਊਦ ਇਬਰਾਹਿਮ ਕਾਸਕਰ ਨੂੰ ਉਸ ਦੀ ਵਿਅਕਤੀਗੱਤ ਸਮਰੱਥਾ 'ਚ ਅੱਤਵਾਦੀ ਐਲਾਨ ਕੀਤਾ ਗਿਆ ਹੈ।'' ਬੈਂਚ ਨੇ ਇਹ ਵੀ ਕਿਹਾ ਕਿ ਐਡੀਸ਼ਨਲ ਸਰਕਾਰੀ ਵਕੀਲ ਐੱਸ.ਵੀ. ਗਾਵੰਦ ਨੇ ਏ.ਟੀ.ਐੱਸ. ਅਧਿਕਾਰੀ ਦੇ ਨਿਰਦੇਸ਼ 'ਤੇ ਬਿਆਨ ਦਿੱਤਾ ਕਿ ਦੋਸ਼ ਪੱਤਰ 'ਚ ਯੂ.ਏ.ਪੀ.ਏ. ਦੀ ਧਾਰਾ 17 ਅਤੇ 18 ਦੇ ਅਧੀਨ ਦੋਸ਼ਾਂ ਨੂੰ ਸਥਾਪਿਤ ਕਰਨ ਵਾਲੀ ਕੋਈ ਸਮੱਗਰੀ ਨਹੀਂ ਹੈ ਜੋ ਅੱਤਵਾਦੀ ਕਾਰਵਾਈ ਕਰਨ ਅਤੇ ਅਪਰਾਧ ਲਈ ਪੈਸੇ ਇਕੱਠੇ ਕਰਨ ਨਾਲ ਸੰਬੰਧਤ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਇਕ ਦੋਸ਼ੀ ਤੋਂ ਜ਼ਬਤ ਕੀਤਾ ਗਿਆ ਪਾਬੰਦੀਸ਼ੁਦਾ ਪਦਾਰਥ ਘੱਟ ਮਾਤਰਾ 'ਚ ਸੀ। ਅਦਾਲਤ ਨੇ ਭਿਵੰਡੀਵਾਲਾ ਅਤੇ ਵਈਅਦ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਰਿਹਾਅ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e