ਰਾਮ ਮੰਦਰ ਤੇ ਯੋਗੀ ਅਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਇਸੇ ਮਹੀਨੇ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਠਾ
Thursday, Jan 04, 2024 - 05:36 AM (IST)
ਲਖ਼ਨਊ (ਭਾਸ਼ਾ): ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਦੀ ਜਨਮ ਭੂਮੀ 'ਤੇ ਵਿਸ਼ਾਲ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਇਕ ਵਿਸ਼ਾਲ ਸਮਾਗਮ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਰਾਹੀਂ ਰਾਮ ਮੰਦਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - 'ਅੱਜ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ!' ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਦਾਅਵਾ
ਐੱਸ.ਟੀ.ਐੱਫ. ਵੱਲੋਂ ਜਾਰੀ ਬਿਆਨ ਅਨੁਸਾਰ ਐੱਸ.ਟੀ.ਐੱਫ. ਦੀ ਟੀਮ ਨੇ ਬੁੱਧਵਾਰ ਸ਼ਾਮ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਦੇ ਵਿਭੂਤੀ ਖੰਡ ਇਲਾਕੇ ਤੋਂ ਤਾਹਰ ਸਿੰਘ ਅਤੇ ਓਮਪ੍ਰਕਾਸ਼ ਮਿਸ਼ਰਾ ਨਾਂ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਗੋਂਡਾ ਦੇ ਰਹਿਣ ਵਾਲੇ ਹਨ। ਬਿਆਨ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਨਵੰਬਰ 'ਚ 'ਐਟ ਦਾ ਰੇਟ ਆਫ ਆਈ ਦੇਵੇਂਦਰ ਆਫਿਸ' ਹੈਂਡਲ ਨਾਲ ਪੋਸਟ 'ਚ ਦੋਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਐੱਸਟੀਐੱਫ ਮੁਖੀ ਅਮਿਤਾਭ ਯਸ਼ ਅਤੇ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਤਕਨਾਲੋਜੀ ਦੀ ਦੁਨੀਆ ਦਾ ਨਵਾਂ ਖ਼ਤਰਾ! 16 ਸਾਲਾ ਬੱਚੀ ਨਾਲ ਹੋਇਆ 'ਵਰਚੁਅਲ ਗੈਂਗਰੇਪ'
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ 'ਆਲਮ ਅੰਸਾਰੀ ਖ਼ਾਨ 608 ਐਟ ਦਾ ਰੇਟ ਆਫ ਜੀਮੇਲ ਡਾਟ ਕਾਮ' ਅਤੇ 'ਜ਼ੁਬੈਰਖਾਨੀਸੀ 199 ਐਟ ਦਾ ਰੇਟ ਆਫ ਜੀਮੇਲ ਡਾਟ ਕਾਮ' ਧਮਕੀ ਭਰੀਆਂ ਪੋਸਟਾਂ ਭੇਜਣ ਲਈ ਵਰਤਿਆ ਗਿਆ ਹੈ। ਇਨ੍ਹਾਂ ਮੇਲ ਆਈਡੀਜ਼ ਦੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਤਾਹਰ ਸਿੰਘ ਨੇ ਇਹ ਈਮੇਲ ਆਈਡੀਜ਼ ਬਣਾਈਆਂ ਅਤੇ ਓਮ ਪ੍ਰਕਾਸ਼ ਨੇ ਧਮਕੀ ਭਰੇ ਸੁਨੇਹੇ ਭੇਜੇ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਕ ਪੈਰਾਮੈਡੀਕਲ ਇੰਸਟੀਚਿਊਟ ਵਿਚ ਕੰਮ ਕਰਦੇ ਹਨ। ਐੱਸ.ਟੀ.ਐੱਫ. ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8