'ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੈ', ਫੋਨ ਕਾਲ ਮਗਰੋਂ ਮਚੀ ਹਫੜਾ-ਦਫੜੀ
Saturday, Jul 29, 2023 - 10:45 AM (IST)
ਸੋਨੀਪਤ- ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਦਿੱਲੀ ਤੋਂ ਜੰਮੂ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੋਣ ਦੀ ਸੂਚਨਾ ਮਿਲੀ। ਜਲਦਬਾਜ਼ੀ 'ਚ ਟਰੇਨ ਨੂੰ ਰੁਕਵਾਇਆ ਗਿਆ ਅਤੇ ਸੋਨੀਪਤ ਪੁਲਸ ਦੇ ਆਲਾ ਅਧਿਕਾਰੀ ਟੀਮ ਨਾਲ ਰੇਲਵੇ ਸਟੇਸ਼ਨ ਪਹੁੰਚ ਗਏ। ਦਰਅਸਲ ਦਿੱਲੀ ਕੰਟਰੋਲ ਰੂਮ ਨੂੰ ਇਕ ਸੂਚਨਾ ਮਿਲੀ ਸੀ ਕਿ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੈ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਬੰਬ ਰੋਕੂ ਦਸਤੇ ਨੇ ਟਰੇਨ ਦਾ ਚੱਪਾ-ਚੱਪਾ ਵੇਖਿਆ ਅਤੇ ਇਹ ਬੰਬ ਦੀ ਸੂਚਨਾ ਅਫ਼ਵਾਹ ਨਿਕਲੀ।
ਇਹ ਵੀ ਪੜ੍ਹੋ- ਮਹਿਲਾ ਕਰਮਚਾਰੀਆਂ ਨੂੰ ਮਿਲੇਗਾ ਤੋਹਫ਼ਾ, ਇਕ ਸਾਲ ਦੀ ਜਣੇਪਾ ਛੁੱਟੀ ਦਾ ਐਲਾਨ
ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ ਸ਼ੁੱਕਰਵਾਰ ਰਾਤ 9 ਵਜ ਕੇ 34 ਮਿੰਟ 'ਤੇ ਸੋਨੀਪਤ ਰੇਲਵੇ ਸਟੇਸ਼ਨ ਪਹੁੰਚੀ। ਬੰਬ ਰੋਕੂ ਦਸਤੇ ਨੇ ਡੌਗ ਸਕੁਆਇਡ ਨਾਲ ਟਰੇਨ ਦੀ ਜਾਂਚ ਕੀਤੀ। ਅਧਿਕਾਰੀ ਮੁਤਾਬਕ ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ ਵਿਚ ਕੋਈ ਵਿਸਫੋਟਕ ਨਹੀਂ ਮਿਲਿਆ। ਟਰੇਨ ਨੂੰ ਦੇਰ ਰਾਤ 1 ਵਜ ਕੇ 48 ਮਿੰਟ 'ਤੇ ਸੋਨੀਪਤ ਰੇਲਵੇ ਸਟੇਸ਼ਨ ਤੋਂ ਰਵਾਨਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- 10 ਸਾਲਾ ਬੱਚੀ ਨਾਲ ਨਿਰਭਿਆ ਕਾਂਡ ਵਰਗੀ ਹੈਵਾਨੀਅਤ, ਦਰਿੰਦਿਆਂ ਨੇ ਗੁਪਤ ਅੰਗ 'ਚ ਪਾਈ ਸੋਟੀ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਥਾਣਾ ਮੁਖੀ ਯੁੱਧਵੀਰ ਸਿੰਘ ਨੇ ਦੱਸਿਆ ਕਿ ਦਿੱਲੀ ਪੀ. ਸੀ. ਆਰ. ਨੂੰ ਇਕ ਸੂਚਨਾ ਮਿਲੀ ਸੀ ਕਿ ਰਾਜਧਾਨੀ ਐਕਸਪ੍ਰੈੱਸ ਟਰੇਨ 'ਚ ਬੰਬ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸੂਚਨਾ ਸਾਨੂੰ ਦਿੱਤੀ ਅਤੇ ਅਸੀਂ ਇਸ ਟਰੇਨ ਨੂੰ ਇੱਥੇ ਹੀ ਰੁਕਵਾਇਆ। ਜਿਸ ਤੋਂ ਬਾਅਦ ਬੰਬ ਰੋਕੂ ਦਸਤੇ ਨੇ ਪੂਰੀ ਜਾਂਚ-ਪੜਤਾਲ ਕੀਤੀ ਪਰ ਟਰੇਨ ਵਿਚ ਕੋਈ ਬੰਬ ਨਹੀਂ ਮਿਲਿਆ, ਇਹ ਸੂਚਨਾ ਅਫਵਾਹ ਨਿਕਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8