ਰਾਜਨੀਤੀ ''ਚ ਆਉਣ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਕੰਗਨਾ ਰਣੌਤ, ਟਵੀਟ ਕਰਕੇ ਆਖੀਆਂ ਇਹ ਗੱਲਾਂ

Wednesday, Mar 17, 2021 - 06:16 PM (IST)

ਰਾਜਨੀਤੀ ''ਚ ਆਉਣ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਕੰਗਨਾ ਰਣੌਤ, ਟਵੀਟ ਕਰਕੇ ਆਖੀਆਂ ਇਹ ਗੱਲਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਆਪਣੇ ਬਿਆਨਾਂ ਅਤੇ ਟਵੀਟਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕੰਗਨਾ ਰਣੌਤ ਨੇ ਦਾਅਵਾ ਕੀਤਾ ਹੈ ਕਿ 'ਵਰਤਮਾਨ 'ਚ ਉਨ੍ਹਾਂ ਦਾ ਚੋਣਾਵੀਂ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਉਸ ਨੇ ਲਿਖਿਆ ਮੈਂ ਕੁਝ ਸਾਲ ਪਹਿਲਾਂ ਚੋਣਾਂ ਲੜਨ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ।' ਦੱਸ ਦਈਏ ਕਿ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੈ। ਹੁਣ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਫ਼ਿਲਹਾਲ ਉਹ ਚੋਣਾਵੀਂ ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ ਰੱਖਦੀ ਹੈ। ਕੰਗਨਾ ਰਣੌਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਜਦੋਂ ਵੀ ਚੋਣਾਂ ਲੜੇਗੀ, ਉਦੋਂ ਹਿਮਾਚਲ ਪ੍ਰਦੇਸ਼ ਤੋਂ ਨਹੀਂ ਲੜੇਗੀ ਸਗੋਂ ਕਿਸੇ ਹੋਰ ਥਾਂ ਤੋਂ ਲੜਨਾ ਪਸੰਦ ਕਰੇਗੀ। ਜਿੱਥੇ ਦੇ ਹਾਲਾਤ ਬਹੁਤ ਹੀ ਉਲਟ ਹੋਣਗੇ। 

PunjabKesari

ਕੰਗਨਾ ਰਣੌਤ ਨੇ ਇਹ ਗੱਲਾਂ ਇਕ ਟਵੀਟ ਦੇ ਜਵਾਬ 'ਚ ਦਿੰਦਿਆਂ ਆਖੀਆਂ ਹਨ। ਦਰਅਸਲ ਟਵੀਟ 'ਚ ਭਵਿੱਖਵਾਣੀ ਕੀਤੀ ਗਈ ਸੀ ਕਿ ਉਹ ਜਲਦ ਮੰਡੀ ਲੋਕਸਭਾ ਤੋਂ ਚੋਣਾਂ ਲੜ ਸਕਦੀ ਹੈ। ਉੱਥੇ ਦੇ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦਾ ਦਿਹਾਂਤ ਹੋਇਆ ਹੈ। ਕੰਗਨਾ ਰਣੌਤ ਨੇ ਪ੍ਰਤਿਕਿਰਿਆ ਦਿੰਦਿਆਂ ਲਿਖਿਆ, 'ਮੈਨੂੰ ਸਾਲ 2019 ਦੇ ਲੋਕਸਭਾ ਚੋਣਾਂ 'ਚ ਗਵਾਲੀਅਰ ਤੋਂ ਲੜਨ ਦੀ ਆਪਸ਼ਨ ਦਿੱਤੀ ਗਈ ਸੀ। ਹਿਮਾਚਲ ਪ੍ਰਦੇਸ਼ ਦੀ ਆਬਾਦੀ 70 ਤੋਂ 80 ਲੱਖ ਹੈ। ਇੱਥੇ ਗਰੀਬੀ ਅਤੇ ਅਪਰਾਧ ਜ਼ਿਆਦਾ ਨਹੀਂ ਹੈ। ਜੇਕਰ ਮੈਂ ਰਾਜਨੀਤੀ 'ਚ ਆਉਂਦੀ ਹਾਂ ਤਾਂ ਮੈਂ ਅਜਿਹੇ ਸੂਬੇ 'ਚ ਆਵਾਂਗੀ, ਜਿੱਥੇ ਚੌਣਤੀਆਂ ਬਹੁਤ ਜ਼ਿਆਦਾ ਹੋਣਗੀਆਂ ਅਤੇ ਮੈਂ ਮਿਹਨਤ ਕਰਕੇ 'ਰਾਣੀ' ਬਣਨ ਦੀ ਕੋਸ਼ਿਸ਼ ਕਰਾਂਗੀ।'

ਅੰਮ੍ਰਿਤਸਰ ਦੀ ਅਦਾਲਤ 'ਚ ਕੰਗਨਾ ਦੇ ਕੇਸ ਦੀ ਹੋਈ ਸੁਣਵਾਈ
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿੱਢੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਵਲੋਂ ਅੰਮ੍ਰਿਤਸਰ ਦੀ ਅਦਾਲਤ ’ਚ ਕੰਗਨਾ ਰਣੌਤ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ’ਤੇ ਸੁਣਵਾਈ ਹੋਈ।

ਕੀ ਸੀ ਮਾਮਲਾ 
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ’ਚ ਹਿੱਸਾ ਲੈ ਰਹੀ ਬਠਿੰਡਾ ਜ਼ਿਲ੍ਹੇ ਦੀ ਬਜੁਰਗ ਬੇਬੇ ਮਹਿੰਦਰ ਕੌਰ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਬਜਰੁਗ ਬੇਬੇ ਮਹਿੰਦਰ ਕੌਰ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨਾਲ ਕਿਸਾਨਾਂ ਨੂੰ ਵੱਡੀ ਠੇਸ ਪਹੁੰਚੀ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਸਾਨਾਂ ਖ਼ਿਲਾਫ਼ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਇਕ ਮੁਹਿੰਮ ਵਿੱਢੀ ਸੀ। ਇਸ ਮੁਹਿੰਮ ਤਹਿਤ ਹੀ ਅੰਮ੍ਰਿਤਸਰ ਦੀ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਜੀਵਨਜੋਤ ਕੌਰ ਨੇ ਆਪਣੇ ਵਕੀਲ ਪਰਮਿੰਦਰ ਸੇਠੀ ਰਾਹੀਂ ਅਦਾਲਤ ’ਚ ਕੇਸ ਦਾਇਰ ਕਰਦੇ ਹੋਏ ਆਪਣੇ ਬਿਆਨ ਦਰਜ ਕਰਵਾਏ ਹਨ। ਅਦਾਲਤ ਵਲੋਂ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਅਗਲੀ ਪੇਸ਼ੀ 19 ਮਈ 2021 ਨਿਸ਼ਚਿਤ ਕੀਤੀ ਗਈ ਹੈ। 


author

sunita

Content Editor

Related News