ਸੰਜੇ ਦੱਤ ਨੇ ਹਜ਼ਰਤ ਜ਼ੈਨ-ਉ-ਦੀਨ ਰੇਸ਼ੀ ਦੀ ਦਰਗਾਹ ''ਤੇ ਟੇਕਿਆ ਮੱਥਾ, ਮੰਗੀ ਭਾਰਤ ਤੇ ਕਸ਼ਮੀਰ ਦੀ ਸਲਾਮਤੀ

Friday, Mar 17, 2023 - 12:52 PM (IST)

ਸੰਜੇ ਦੱਤ ਨੇ ਹਜ਼ਰਤ ਜ਼ੈਨ-ਉ-ਦੀਨ ਰੇਸ਼ੀ ਦੀ ਦਰਗਾਹ ''ਤੇ ਟੇਕਿਆ ਮੱਥਾ, ਮੰਗੀ ਭਾਰਤ ਤੇ ਕਸ਼ਮੀਰ ਦੀ ਸਲਾਮਤੀ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਬੀਤੇ ਦਿਨੀਂ ਯਾਨੀਕਿ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਆਸ਼ਮੁਕਾਮ ਇਲਾਕੇ 'ਚ ਹਜ਼ਰਤ ਜ਼ੈਨ-ਉ-ਦੀਨ ਰੇਸ਼ੀ ਦੀ ਦਰਗਾਹ 'ਤੇ ਮੱਥਾ ਟੇਕਿਆ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਉਹ ਆਖ ਰਹੇ ਹਨ ਕਿ ਮੈਂ ਇਥੇ ਸ਼ੂਿਟੰਗ ਲਈ ਆਇਆ ਸੀ। ਇਥੇ ਅਸੀਂ ਕਾਫ਼ੀ ਸ਼ੂਟਿੰਗ ਕਰਨੀ ਹੈ। ਮੈਂ ਭਾਰਤ ਤੇ ਕਸ਼ਮੀਰ ਲਈ ਦੁਆ ਮੰਗੀ ਹੈ।

PunjabKesari

ਦੱਸ ਦਈਏ ਕਿ ਸਿਵਲ ਸੋਸਾਇਟੀ ਅਤੇ ਵਕਫ ਬੋਰਡ ਦੇ ਮੈਂਬਰਾਂ ਨੇ ਧਾਰਮਿਕ ਸਥਾਨ 'ਤੇ ਸੰਜੇ ਦੱਤ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਦੱਤ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ 'ਚ ਹਾਲਾਤ ਠੀਕ ਹੋਣ। ਮੈਂ ਅਰਦਾਸ ਕੀਤੀ ਕਿ ਇੱਥੇ (ਫ਼ਿਲਮ) ਦੀ ਸ਼ੂਟਿੰਗ ਜ਼ਿਆਦਾ ਹੋਵੇ ਅਤੇ ਜ਼ਿਆਦਾ ਸੈਲਾਨੀ ਇਸ ਸਥਾਨ 'ਤੇ ਆਉਣ।

PunjabKesari

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ, ਅਦਨਾਨ ਸਾਮੀ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਮਸ਼ਹੂਰ ਕਵਾਲੀ 'ਭਰ ਦੋ ਜੋਲੀ ਮੇਰੀ' ਨੂੰ ਦਰਗਾਹ 'ਤੇ ਫਿਲਮਾਇਆ ਗਿਆ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News