ਨਿਰਭਿਆ : 30 ਮਿੰਟ ਤਖਤੇ 'ਤੇ ਲਟਕਦੇ ਰਹੇ ਦੋਸ਼ੀ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪੀ ਜਾਵੇਗੀ ਲਾਸ਼

Friday, Mar 20, 2020 - 06:50 AM (IST)

ਨਿਰਭਿਆ : 30 ਮਿੰਟ ਤਖਤੇ 'ਤੇ ਲਟਕਦੇ ਰਹੇ ਦੋਸ਼ੀ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪੀ ਜਾਵੇਗੀ ਲਾਸ਼

ਨਵੀਂ ਦਿੱਲੀ — ਆਖਿਰਕਾਰ 7 ਸਾਲ ਬਾਅਦ ਨਿਰਭਿਆ ਨੂੰ ਇਨਸਾਫ ਮਿਲ ਗਿਆ। 20 ਮਾਰਚ, ਸਵੇਰੇ 5.30 ਵਜੇ ਤਿਹਾੜ ਜੇਲ 'ਚ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਕਰੀਬ 30 ਮਿੰਟ ਤਕ ਚਾਰੇ ਲਾਸ਼ਾਂ ਤਖਤੇ 'ਤੇ ਲਟਕਦੇ ਰਹੇ। 6 ਵਜੇ ਡਾਕਟਰ ਨੇ ਇਨ੍ਹਾਂ ਦੀ ਦੇਹ ਦੀ ਜਾਂਚ ਕੀਤੀ। ਮੈਡੀਕਲ ਅਫਸਰ ਨੇ ਚਾਰਾਂ ਦੋਸ਼ੀਆਂ ਪਵਨ, ਵਿਨੇ, ਮੁਕੇਸ਼ ਅਤੇ ਅਕਸ਼ੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਫਿਰ ਜੇਲ ਸੁਪਰਡੈਂਟ ਬਲੈਕ ਵਾਰੰਟ 'ਤੇ ਸਾਈਨ ਕੀਤੇ ਅਤੇ ਦੱਸਿਆ ਕਿ ਚਾਰਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਡੈੱਖ ਸਰਟੀਫਿਕੇਟ ਅਟੈਚ ਕਰ ਵਾਪਸ ਬਲੈਕ ਵਾਰੰਟ ਕੋਰਟ ਜਾਵੇਗਾ ਦੀ ਆਦੇਸ਼ ਦਾ ਪਾਲਣ ਹੋਇਆ।

ਹੁਣ ਚਾਰਾਂ ਲਾਸ਼ਾਂ ਦਾ ਪੋਸਟਮਾਰਟ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਚਾਰਾਂ ਲਾਸ਼ਾਂ ਦਾ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਪੋਸਟਮਾਰਟਮ ਕੀਤਾ ਜਾਵੇਗਾ। ਡਾਕਟਰ ਬੀ.ਐੱਮ. ਮਿਸ਼ਰਾ ਲਾਸ਼ਾਂ ਦਾ ਪੋਸਟਮਾਰਟਮ ਕਰਨਗੇ। ਪੋਸਟਮਾਰਟਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਅਜੇ ਤਕ ਕਿਸੇ ਦੇ ਪਰਿਵਾਰ ਨੇ ਲਾਸ਼ ਲੈਣ ਦੀ ਗੱਲ ਨਹੀਂ ਕੀਤੀ ਹੈ। ਜੇਕਰ ਪਰਿਵਾਰ ਵਾਲੇ ਲਾਸ਼ ਨਹੀਂ ਲੈਣਗੇ ਤਾਂ ਪੁਲਸ ਉਨ੍ਹਾਂ ਦਾ ਅੰਤਿਮ ਸੰਸਕਾਰ ਕਰੇਗੀ।

ਇਸ ਤੋਂ ਪਹਿਲਾਂ ਦਿੱਲੀ ਵਿਚ 16 ਦਸੰਬਰ, 2012 ਨੂੰ ਇਕ ਮਹਿਲਾ ਦੇ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਦੀ ਸਵੇਰ 5-30 ਵਜੇ ਫਾਂਸੀ ਦੇ ਦਿੱਤੀ ਗਈ। ਜੇਲ ਦੇ ਜਨਰਲ ਡਾਇਰੈਕਟਰ ਸੰਦੀਪ ਗੋਇਲ ਨੇ ਇਹ ਜਾਣਕਾਰੀ ਦਿੱਤੀ। ਪੂਰੇ ਦੇਸ਼ ਦੀ ਆਤਮਾ ਨੂੰ ਝੰਝੋੜ ਦੇਣ ਵਾਲੇ ਇਸ ਮਾਮਲੇ ਦੇ ਚਾਰਾਂ ਦੋਸ਼ੀਆਂ - ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੈ ਸਿੰਘ (31) ਨੂੰ ਸਵੇਰੇ ਸਾਢੇ ਪੰਜ ਵਜੇ ਤਿਹਾਡ਼ ਜੇਲ ਵਿਚ ਫਾਂਸੀ ਦਿੱਤੀ ਗਈ।

ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ ਪਰਿਸਰ ਤਿਹਾਡ਼ ਜੇਲ ਵਿਚ ਪਹਿਲੀ ਵਾਰ 4 ਦੋਸ਼ੀਆਂ ਨੂੰ ਇਕੱਠੇ ਫਾਂਸੀ ਦਿੱਤੀ ਗਈ ਚਾਰਾਂ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦਾ ਪੂਰਾ ਇਸਤੇਮਾਲ ਕੀਤਾ ਅਤੇ ਵੀਰਵਾਰ ਦੀ ਰਾਤ ਤੱਕ ਸਾਰੇ ਮਾਮਲੇ ਦੀ ਸੁਣਵਾਈ ਚਲੀ। ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਇਸ ਮਾਮਲੇ ਦੇ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ 3 ਵਾਰ ਸਜ਼ਾ ਦੀ ਤਾਰੀਕਾਂ ਤੈਅ ਹੋਈਆਂ ਪਰ ਫਾਂਸੀ ਟੱਲਦੀ ਗਈ। ਆਖਿਰ ਅੱਜ ਸਵੇਰੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ।


author

Inder Prajapati

Content Editor

Related News