ਲਖਨਊ ਦੇ ਸੋਇਲ ਡਰੇਨ ''ਚੋਂ ਮਿਲੀ ਨੌਜਵਾਨ ਦੀ ਲਾਸ਼, ਜਾਂਚ ''ਚ ਜੁਟੀ ਪੁਲਸ

Wednesday, Oct 09, 2024 - 06:31 PM (IST)

ਲਖਨਊ ਦੇ ਸੋਇਲ ਡਰੇਨ ''ਚੋਂ ਮਿਲੀ ਨੌਜਵਾਨ ਦੀ ਲਾਸ਼, ਜਾਂਚ ''ਚ ਜੁਟੀ ਪੁਲਸ

ਮਨਾਲੀ : ਮਨਾਲੀ-ਨਾਗਰ ਰੋਡ 'ਤੇ ਹਰੀਪੁਰ ਨੇੜੇ ਸੋਇਲ ਡਰੇਨ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਮ ਸਾਗਰ ਉਰਫ ਪੰਕਜ ਪੁੱਤਰ ਜਗਦੇਵ (26) ਪਿੰਡ ਅਤੇ ਡਾਕਖਾਨਾ ਜਾਮਖਾਂਵਾ, ਥਾਣਾ ਇਟੌਜਾ ਅਤੇ ਜ਼ਿਲ੍ਹਾ ਲਖਨਊ ਯੂ.ਪੀ. ਦੇ ਰੂਪ ਵਿਚ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਗ੍ਰਾਮ ਪੰਚਾਇਤ ਸੋਇਲ ਅਮਰ ਸਿੰਘ ਠਾਕੁਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਹਰੀਪੁਰ ਨੇੜੇ ਸਿਆਲ ਡਰੇਨ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

ਇਹ ਵੀ ਪੜ੍ਹੋ - 2028 ਤੱਕ ਸਰਕਾਰ ਦੇਵੇਗੀ ਫਰੀ ਚੌਲ, ਜਾਣੋ ਕਿਵੇਂ ਲਿਆ ਜਾ ਸਕਦੈ ਸਕੀਮ ਦਾ ਲਾਭ

ਪੁਲਸ ਨੇ ਮੌਕੇ ’ਤੇ ਮੌਜੂਦ ਪੰਚਾਇਤ ਪ੍ਰਧਾਨ ਸਣੇ ਪੱਪੂ ਵਰਮਾ (34) ਪੁੱਤਰ ਰਾਮ ਚੰਦ ਵਾਸੀ ਪਿੰਡ ਮਹਿਸੂਆ, ਡਾਕਖਾਨਾ ਮਹਿਠਾ, ਤਹਿਸੀਲ ਸੰਦੀਲਾ, ਥਾਣਾ ਅਤਰੌਲੀ ਅਤੇ ਜ਼ਿਲ੍ਹਾ ਹਰਦੋਈ ਯੂ.ਪੀ. ਤੋਂ ਸਾਰੀ ਜਾਣਕਾਰੀ ਲਈ। ਪੱਪੂ ਵਰਮਾ ਅਤੇ ਮਨੂ ਰਾਮ ਨੇ ਮ੍ਰਿਤਕ ਦੀ ਪਛਾਣ ਕੀਤੀ। ਡੀਐੱਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ ਨੂੰ ਕੁੱਲੂ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News