ਹੈਵਾਨੀਅਤ ਦੀ ਹੱਦ! ਗਰਭਵਤੀ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਦੇ 20 ਟੁਕੜੇ ਕਰ ਬੋਰੇ 'ਚ ਪਾ ਕੇ ਸੁੱਟਿਆ

Tuesday, Feb 27, 2024 - 08:43 PM (IST)

ਹੈਵਾਨੀਅਤ ਦੀ ਹੱਦ! ਗਰਭਵਤੀ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਦੇ 20 ਟੁਕੜੇ ਕਰ ਬੋਰੇ 'ਚ ਪਾ ਕੇ ਸੁੱਟਿਆ

ਅਮਰੋਹਾ- ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਗਰਭਵਤੀ ਕੁੜੀ ਦੀ ਲਾਸ਼ 20 ਟੁਕੜਿਆਂ ਵਿੱਚ ਮਿਲੀ। ਲਾਸ਼ ਨੂੰ ਦੋ ਵੱਡੇ ਝੋਲਿਆਂ ਵਿੱਚ ਭਰ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਅਜੇ ਤੱਕ ਕੁੜੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਦੇ ਟੁਕੜੇ ਪੋਸਟਮਾਰਟਮ ਲਈ ਭੇਜ ਦਿੱਤੇ ਹਨ। ਮਾਮਲਾ ਨੌਗਾਂਵ ਸਾਦਤ ਥਾਣਾ ਖੇਤਰ ਦੇ ਖੇਤਾਪੁਰ ਪਿੰਡ ਦਾ ਹੈ।

ਰਾਹਗੀਰਾਂ ਨੇ ਝੋਲਿਆਂ ਨੂੰ ਝਾੜੀਆਂ 'ਚ ਪਿਆ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਲਾਸ਼ ਨੂੰ ਪਲਾਸਟਿਕ ਦੀਆਂ ਛੋਟੀਆਂ ਬੋਰੀਆਂ 'ਚ ਪਾ ਕੇ ਦੋਵੇਂ ਝੋਲਿਆਂ 'ਚ ਭਰਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਮੰਡੀ ਧਨੌਰਾ ਤੋਂ ਬਿਜਨੌਰ ਨੂੰ ਜਾਂਦੇ ਰਸਤੇ ’ਤੇ ਸੜਕ ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਮਿਲੀ। ਇੱਕ ਬੈਗ ਵਿੱਚ ਸਿਰ ਅਤੇ ਕਮਰ ਦੇ ਹਿੱਸੇ ਮਿਲੇ ਹਨ, ਜਦੋਂ ਕਿ ਦੂਜੇ ਵਿੱਚ, ਕਮਰ ਦੇ ਹੇਠਾਂ ਹਿੱਸੇ ਅਤੇ ਲੱਤਾਂ ਦੇ ਛੇ ਟੁਕੜੇ ਮਿਲੇ ਹਨ। ਇਸ ਤੋਂ ਇਲਾਵਾ ਕਾਤਲਾਂ ਨੇ ਕੁੜੀ ਦੇ ਦੋਵੇਂ ਹੱਥ ਵੀ ਕੱਟ ਦਿੱਤੇ ਸਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ : 'ਆਪ' ਨੇ ਦਿੱਲੀ-ਹਰਿਆਣਾ 'ਚ ਕੀਤਾ ਉਮੀਦਵਾਰਾਂ ਦਾ ਐਲਾਨ

ਕਾਤਲ ਇੰਨੇ ਬੇਰਹਿਮ ਸਨ ਕਿ ਉਨ੍ਹਾਂ ਨੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੀਆਂ ਛੋਟੀਆਂ ਥੈਲੀਆਂ ਵਿੱਚ ਲਪੇਟ ਦਿੱਤਾ ਸੀ, ਤਾਂ ਜੋ ਖੂਨ ਨਾ ਨਿਕਲੇ। ਲਾਸ਼ ਨੂੰ ਦੇਖ ਕੇ ਪੁਲਸ ਨੇ ਦੱਸਿਆ ਕਿ ਬੱਚੀ ਗਰਭਵਤੀ ਲੱਗ ਰਹੀ ਹੈ। ਹਾਲਾਂਕਿ ਅਸਲੀਅਤ ਪੋਸਟਮਾਰਟਮ ਰਿਪੋਰਟ 'ਚ ਹੀ ਸਾਹਮਣੇ ਆਵੇਗੀ। ਪੁਲਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਲਾਸ਼ ਨੂੰ ਇਲੈਕਟ੍ਰਿਕ ਕਟਰ ਨਾਲ ਕੱਟਿਆ ਗਿਆ ਹੈ। ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਪਰ ਕੁੜੀ ਦੀ ਪਛਾਣ ਨਹੀਂ ਹੋ ਸਕੀ। ਪੁਲਸ ਮੁਤਾਬਕ ਕੁੜੀ ਦੇ ਚਿਹਰੇ 'ਤੇ ਖੂਨ ਦੇ ਛਿੱਟੇ ਮਿਲੇ ਹਨ। ਜਿਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਤਲਾਂ ਨੇ ਲਾਸ਼ ਨੂੰ ਇਲੈਕਟ੍ਰਿਕ ਕਟਰ ਨਾਲ ਕੱਟ ਦਿੱਤਾ ਹੈ। ਲਾਸ਼ ਇੱਕ ਦਿਨ ਪੁਰਾਣੀ ਜਾਪਦੀ ਹੈ।

ਪੁਲਸ ਨੇ ਘਟਨਾ ਵਾਲੀ ਥਾਂ ਵੱਲ ਜਾਣ ਵਾਲੇ ਰਸਤੇ ’ਤੇ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ। ਫੋਰੈਂਸਿਕ ਜਾਂਚ ਮੁਤਾਬਕ ਕੁੜੀ ਦਾ ਕਤਲ ਕਿਤੇ ਹੋਰ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਕਿਤੇ ਹੋਰ ਸੁੱਟ ਦਿੱਤੀ ਗਈ ਸੀ। ਇਸ ਦੌਰਾਨ ਸੀਓ ਅੰਜਲੀ ਕਟਾਰੀਆ ਨੇ ਦੱਸਿਆ ਕਿ ਇੱਕ ਕੁੜੀ ਦੀ ਲਾਸ਼ ਕਰੀਬ 20 ਟੁਕੜਿਆਂ ਵਿੱਚ ਮਿਲੀ ਹੈ। ਹਾਲਾਂਕਿ ਚਿਹਰੇ ਦੀ ਫੋਟੋ ਵੀ ਵਾਇਰਲ ਹੋ ਰਹੀ ਹੈ। ਪਛਾਣ ਤੋਂ ਬਾਅਦ ਹੀ ਕਾਤਲਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ- ED ਨੇ ਕੇਜਰੀਵਾਲ ਨੂੰ 8ਵੀਂ ਵਾਰ ਭੇਜਿਆ ਸੰਮਨ, 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ


author

Rakesh

Content Editor

Related News