ਯੂਕ੍ਰੇਨ ''ਚ ਮਾਰੇ ਗਏ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਲਿਆਂਦੀ ਗਈ ਭਾਰਤ

03/21/2022 8:58:50 AM

ਬੈਂਗਲੁਰੂ (ਭਾਸ਼ਾ)- ਜੰਗ ਪ੍ਰਭਾਵਿਤ ਯੂਕ੍ਰੇਨ ਵਿਚ ਰੂਸੀ ਗੋਲਾਬਾਰੀ ਵਿਚ ਮਾਰੇ ਗਏ ਕਰਨਾਟਕ ਦੇ ਇਕ ਮੈਡੀਕਲ ਵਿਦਿਆਰਥੀ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਇੱਥੇ ਹਵਾਈ ਅੱਡੇ ਪਹੁੰਚੀ। 'ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ' ਵਿਚ ਮੈਡੀਕਲ ਦੇ ਫਾਈਨਲ ਸਾਲ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਂਗੌਦਰ ਦੀ 1 ਮਾਰਚ ਨੂੰ ਇਕ ਸੰਘਰਸ਼ ਖੇਤਰ ਵਿਚ ਮੌਤ ਹੋ ਗਈ ਸੀ। ਗਿਆਂਗੌਦਰ ਦੇ ਪਰਿਵਾਰਕ ਮੈਂਬਰ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕੁਝ ਹੋਰ ਲੋਕ ਮ੍ਰਿਤਕ ਦੇਹ ਲੈਣ ਲਈ ਹਵਾਈ ਅੱਡੇ 'ਤੇ ਪਹੁੰਚੇ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਗਿਆਂਗੌਦਰ ਦੇ ਜੱਦੀ ਸਥਾਨ ਹਾਵੇਰੀ ਜ਼ਿਲ੍ਹੇ ਦੇ ਰਾਣੇਬੇਨੂਰ ਤਾਲੁਕ ਦੇ ਪਿੰਡ ਚਲਗੇਰੀ ਲਿਜਾਇਆ ਗਿਆ। ਬੋਮਈ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਗਿਆਂਗੌਦਾਰ ਦੇ ਸੰਘਰਸ਼ ਵਾਲੇ ਖੇਤਰ ਵਿਚ ਆਪਣੀ ਜਾਨ ਗਵਾ ਦਿੱਤੀ।

PunjabKesari

ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, 'ਗਿਆਂਗੌਦਰ ਦੀ ਮਾਂ ਲਗਾਤਾਰ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਲਿਆਉਣ ਲਈ ਬੇਨਤੀ ਕਰ ਰਹੀ ਸੀ। ਸ਼ੁਰੂ ਵਿਚ, ਸਾਨੂੰ ਜੰਗ ਖੇਤਰ ਤੋਂ  ਮ੍ਰਿਤਕ ਦੇਹ ਲਿਆਉਣ ਦੀ ਸੰਭਾਵਨਾ ਬਾਰੇ ਵੀ ਸ਼ੱਕ ਸੀ। ਇਹ ਇਕ ਔਖਾ ਕੰਮ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਥਾਹ ਕੂਟਨੀਤਕ ਯੋਗਤਾ ਨਾਲ ਪੂਰਾ ਕੀਤਾ।' ਯੂਕ੍ਰੇਨ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ, 'ਇਹ (ਮ੍ਰਿਤਕ ਦੇਹ ਲਿਆਉਣਾ) ਅਸੰਭਵ ਸੀ, ਕਿਉਂਕਿ ਜ਼ਿਆਦਾਤਰ ਸਮਾਂ ਅਸੀਂ ਯੁੱਧ ਖੇਤਰਾਂ ਵਿਚੋਂ ਆਪਣੇ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਨਹੀਂ ਲਿਆ ਪਾਉਂਦੇ। ਇੱਕ ਆਮ ਨਾਗਰਿਕ ਦੀ ਮ੍ਰਿਤਕ ਦੇਹ ਨੂੰ ਲਿਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।' ਗਿਆਂਗੌਦਰ ਦੇ ਮਾਤਾ-ਪਿਤਾ ਨੇ ਅੰਤਿਮ ਸ਼ਰਧਾਂਜਲੀ ਦੇਣ ਤੋਂ ਬਾਅਦ ਦਾਵਨਗੇਰੇ ਦੇ ਇਕ ਨਿੱਜੀ ਹਸਪਤਾਲ ਵਿਚ ਮ੍ਰਿਤਕ ਦੇਹ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

PunjabKesari

 


cherry

Content Editor

Related News