ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ

Tuesday, Jun 17, 2025 - 11:02 AM (IST)

ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ

ਪਾਣੀਪਤ- ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦੇ ਕਤਲ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ੀਤਲ ਦੇ ਪ੍ਰੇਮੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਸ਼ੁਰੂਆਤੀ ਪੁੱਛਗਿੱਛ ਵਿੱਚ ਕਬੂਲ ਕੀਤਾ ਕਿ ਉਸਨੇ ਹੀ ਸ਼ੀਤਲ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ।

ਇਹ ਵੀ ਪੜ੍ਹੋ: ਚੋਪੜਾ ਪਰਿਵਾਰ 'ਚ ਪਸਰਿਆ ਮਾਤਮ: ਅਦਾਕਾਰਾ ਮੰਨਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼

ਸੁਨੀਲ ਨੇ ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਆਈ-20 ਕਾਰ ਨੂੰ ਪਾਣੀਪਤ ਦੇ ਵੀਰਾਟ ਨਗਰ ਫੇਜ਼-3 ਨੇੜੇ ਦਿੱਲੀ ਪੈਰਲੇਲ ਨਹਿਰ 'ਚ ਸੁੱਟ ਦਿੱਤਾ ਅਤੇ ਖੁਦ ਡੁੱਬਣ ਦਾ ਨਾਟਕ ਕਰਕੇ ਤੈਰ ਕੇ ਬਾਹਰ ਆ ਗਿਆ। ਲੋਕਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ।

ਇਹ ਵੀ ਪੜ੍ਹੋ: ਮਸ਼ਹੂਰ ਫਿਲਮ ਨਿਰਮਾਤਾ 12 ਜੂਨ ਤੋਂ ਬਾਅਦ ਹੋਇਆ ਲਾਪਤਾ, ਪਲੇਨ ਕ੍ਰੈਸ਼ ਸਾਈਟ ਨੇੜੇ ਮਿਲੀ ਆਖ਼ਰੀ ਲੋਕੇਸ਼ਨ

ਪਰਿਵਾਰ ਅਤੇ ਪਿੱਛੋਕੜ

ਸ਼ੀਤਲ ਪਾਣੀਪਤ ਦੀ ਸਤਕਰਤਾਰ ਕਾਲੋਨੀ ਵਿੱਚ ਆਪਣੀ ਭੈਣ ਨਾਲ ਰਹਿੰਦੀ ਸੀ। ਉਹ 14 ਜੂਨ ਨੂੰ 'ਸ਼ੂਟਿੰਗ' ਲਈ ਘਰੋਂ ਨਿਕਲੀ ਸੀ, ਪਰ ਵਾਪਸ ਨਹੀਂ ਆਈ। ਇਸ ਤੋਂ ਬਾਅਦ, ਪਰਿਵਾਰ ਨੇ ਪਾਣੀਪਤ ਪੁਲਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਮ੍ਰਿਤਕਾ ਦੀ ਭੈਣ ਨੇਹਾ ਮੁਤਾਬਕ ਸ਼ੀਤਲ ਵਿਆਹੀ ਹੋਈ ਸੀ ਅਤੇ ਇਕ ਬੇਟੇ ਦੀ ਮਾਂ ਸੀ ਪਰ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਅਤੇ ਉਸ ਬੇਟਾ ਆਪਣੇ ਪਿਤਾ ਕੋਲ ਰਹਿ ਰਿਹਾ ਸੀ। ਸ਼ੀਤਲ ਦੀ ਦੋਸਤੀ ਕੁਝ ਸਮਾਂ ਪਹਿਲਾਂ ਸੁਨੀਲ ਨਾਲ ਹੋਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਵੀ ਹਨ। ਉਹ ਸ਼ੀਤਲ ਉੱਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਸ਼ੀਤਲ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸੇ ਗੱਲ ਤੋਂ ਸੁਨੀਲ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਸ਼ੀਤਲ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਕਮਲ ਕੌਰ ਭਾਬੀ ਮਗਰੋਂ ਹੁਣ ਇਕ ਹੋਰ ਮਸ਼ਹੂਰ ਮਾਡਲ ਦੀ ਮਿਲੀ ਲਾਸ਼

ਆਖ਼ਰੀ ਸੰਪਰਕ

ਭੈਣ ਨੇਹਾ ਨੇ ਦੱਸਿਆ ਕਿ ਸ਼ੀਤਲ ਨਾਲ ਆਖ਼ਰੀ ਵਾਰ ਰਾਤ 11 ਵਜੇ ਵੀਡੀਓ ਕਾਲ 'ਤੇ ਗੱਲ ਹੋਈ ਸੀ, ਜਦੋਂ ਉਸਨੇ ਦੱਸਿਆ ਕਿ ਸੁਨੀਲ ਉਸ ਨੂੰ ਕੁੱਟ ਰਿਹਾ ਹੈ। ਇਸ ਤੋਂ ਕੁੱਝ ਸਮੇਂ ਬਾਅਦ ਫੋਨ ਕੱਟਿਆ ਗਿਆ ਅਤੇ ਫਿਰ ਫੋਨ ਬੰਦ ਹੋ ਗਿਆ।

ਇਹ ਵੀ ਪੜ੍ਹੋ: ਵਿਆਹ ਤੋਂ 10 ਦਿਨਾਂ ਬਾਅਦ ਦਿਖਿਆ ਹਿਨਾ ਖਾਨ ਦਾ ਬੇਬੀ ਬੰਪ! ਲੱਗਣ ਲੱਗੀਆਂ ਪ੍ਰੈਗਨੈਂਸੀ ਦੀਆਂ ਅਟਕਲਾਂ

ਪੁਲਸ ਕਾਰਵਾਈ

ਪੁਲਸ ਨੇ ਸੋਮਵਾਰ ਨੂੰ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਸ਼ੀਤਲ ਦਾ ਪੋਸਟਮਾਰਟਮ ਪੀ.ਜੀ.ਆਈ. ਖਾਨਪੁਰ ਵਿੱਚ ਕਰਵਾਇਆ ਗਿਆ ਅਤੇ ਬਾਅਦ ਵਿੱਚ ਕਿਸ਼ਨਪੁਰਾ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਭਾਬੀ ਕਮਲ ਕੌਰ ਦੇ ਕਤਲ ਮਾਮਲੇ 'ਤੇ ਭੜਕੇ Mika Singh, ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਇਸ ਕਤਲਕਾਂਡ ਨਾਲ ਜੁੜੀ ਇਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੜੀ-ਮੁੰਡਾ ਗੱਡੀ 'ਚ ਬੈਠਦੇ ਦਿੱਖ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਸੁਨੀਲ ਅਤੇ ਸ਼ੀਤਲ ਹਨ। 

ਇਹ ਵੀ ਪੜ੍ਹੋ: ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ, ਸਾਂਝਾ ਕੀਤਾ ਖਾਸ ਲੈਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News