ਸਾਬਕਾ ਮੰਤਰੀ ਦੀ ਲਾਸ਼ ਨਹਿਰ ''ਚੋਂ ਬਰਾਮਦ, 9 ਦਿਨਾਂ ਤੋਂ ਸਨ ਲਾਪਤਾ

Wednesday, Jul 17, 2024 - 11:46 AM (IST)

ਗੰਗਟੋਕ (ਭਾਸ਼ਾ)- ਸਿੱਕਮ ਦੇ ਸਾਬਕਾ ਮੰਤਰੀ ਆਰ.ਸੀ. ਪੌਡਿਆਲ ਦੀ ਲਾਸ਼ ਪੱਛਮੀ ਬੰਗਾਲ 'ਚ ਸਿਲੀਗੁੜੀ ਨੇੜੇ ਇਕ ਨਹਿਰ 'ਚੋਂ ਬਰਾਮਦ ਹੋਈ ਹੈ। ਉਹ 9 ਦਿਨਾਂ ਤੋਂ ਲਾਪਤਾ ਸਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੌਡਿਆਲ (80) ਦੀ ਲਾਸ਼ ਮੰਗਲਵਾਰ ਨੂੰ ਫੁਲਬਾੜੀ 'ਚ ਤੀਸਤਾ ਨਹਿਰ 'ਚ ਮਿਲੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਲਾਸ਼ ਤੀਸਤਾ ਨਦੀ ਤੋਂ ਰੁੜ੍ਹ ਕੇ ਆਈ ਹੈ। ਲਾਸ਼ ਦੀ ਪਛਾਣ ਘੜੀ ਅਤੇ ਕੱਪੜਿਆਂ ਤੋਂ ਕੀਤੀ ਗਈ।'' ਪੁਲਸ ਨੇ ਦੱਸਿਆ ਕਿ ਸਾਬਕਾ ਮੰਤਰੀ 7 ਜੁਲਾਈ ਨੂੰ ਪਾਕਯੋਂਗ ਜ਼ਿਲ੍ਹੇ ਦੇ ਛੋਟਾ ਸਿੰਗਤਮ ਤੋਂ ਲਾਪਤਾ ਹੋਏ ਗਏ ਸਨ, ਉਨ੍ਹਾਂ ਦੀ ਭਾਲ ਲਈ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ,''ਮੌਤ ਦੇ ਮਾਮਲੇ ਦੀ ਜਾਂਚ ਕਤੀ ਜਾਵੇਗੀ।''

ਪੌਡਿਆਲ ਪਹਿਲੀ ਰਾਜ ਵਿਧਾਨ ਸਭਾ 'ਚ ਡਿਪਟੀ ਸਪੀਕਰ ਸਨ ਅਤੇ ਬਾਅਦ 'ਚ ਉਹ ਰਾਜ ਦੇ ਜੰਗਲਾਤ ਮੰਤਰੀ ਬਣੇ। ਉਨ੍ਹਾਂ ਨੂੰ 70 ਦੇ ਅੰਤ ਅਤੇ 80 ਦੇ ਦਹਾਕੇ 'ਚ ਰਾਜ ਦੀ ਸਿਆਸਤ 'ਚ ਅਹਿਮ ਮੰਨਿਆ ਜਾਂਦਾ ਸੀ। ਉਨ੍ਹਾਂ ਨੇ 'ਰਾਈਜਿੰਗ ਸਨ ਪਾਰਟੀ' ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੂੰ ਸਿੱਕਮ ਦੀ ਸੰਸਕ੍ਰਿਤਕ ਅਤੇ ਸਮਾਜਿਤਕ ਤਾਨੇ-ਬਾਨੇ ਦੀ ਡੂੰਘੀ ਸਮਝ ਸੀ। ਮੁੱਖ ਮੰਤਰੀ ਪੀ.ਐੱਸ. ਤਮਾਂਗ ਨੇ ਸਾਬਕਾ ਮੰਤਰੀ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ,''ਮੈਂ ਆਰ.ਸੀ. ਪੌਡਿਆਲ ਜਿਊ ਦੇ ਦਿਹਾਂਤ ਤੋਂ ਦੁੱਖੀ ਹਾਂ। ਉਹ ਇਕ ਸੀਨੀਅਰ ਨੇਤਾ ਸਨ, ਜਿਨ੍ਹਾਂ ਨੇ ਮੰਤਰੀ ਸਮੇਤ ਵੱਖ-ਵੱਖ ਅਹੁਦਿਆਂ 'ਤੇ ਸਿੱਕਮ ਸਰਕਾਰ 'ਚ ਸੇਵਾਵਾਂ ਦਿੱਤੀਆਂ। ਉਹ 'ਝੁਲਕੇ ਘਾਮ ਪਾਰਟੀ' ਦੇ ਨੇਤਾ ਸਨ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News