ਸੈਰ ਕਰਨ ਗਏ ਭਾਜਪਾ ਨੇਤਾ ਦੀ ਸ਼ੱਕੀ ਹਾਲਤ ''ਚ ਮਿਲੀ ਲਾਸ਼

Monday, Jan 16, 2023 - 10:32 PM (IST)

ਸੈਰ ਕਰਨ ਗਏ ਭਾਜਪਾ ਨੇਤਾ ਦੀ ਸ਼ੱਕੀ ਹਾਲਤ ''ਚ ਮਿਲੀ ਲਾਸ਼

ਜਗਦਲਪੁਰ (ਯੂ. ਐੱਨ. ਆਈ.) : ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ’ਚ ਚਿਤਰਕੋਟ ਵਿਧਾਨ ਸਭਾ ਦੇ ਬਾਸਤਾਨਾਰ ਇਲਾਕੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਦੀ ਲਾਸ਼ ਸ਼ੱਕੀ ਹਾਲਤ ’ਚ ਪੁਲ਼ ਦੇ ਹੇਠਾਂ ਤੋਂ ਬਰਾਮਦ ਕੀਤੀ ਗਈ। ਪੁਲਸ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਮੰਤਰੀ ਬੁਧਰਾਮ ਕਰਟਮ, ਜੋ ਬਸਤਰ ਜ਼ਿਲ੍ਹੇ ਦੇ ਕੋੜੇਨਾਰ ਥਾਣੇ ਦੇ ਤਹਿਤ ਗ੍ਰਾਮ ਬਾਸਤਾਨਾਰ ਦੇ ਨਿਵਾਸੀ ਹਨ, ਸਵੇਰੇ ਘੁੰਮਣ ਗਏ ਸਨ। ਰਾਸ਼ਟਰੀ ਰਾਜਮਾਰਗ ’ਤੇ ਪੁਲ਼ ਦੇ ਹੇਠਾਂ ਉਨ੍ਹਾਂ ਦੀ ਲਾਸ਼ ਮਿਲੀ। ਮ੍ਰਿਤਕ ਦੇ ਸਰੀਰ ’ਤੇ ਕਈ ਜਗ੍ਹਾ ਸੱਟਾਂ ਲੱਗਣ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਬਿਆਨ 'ਤੇ CM ਮਾਨ ਦੇ ਤਿੱਖੇ ਬੋਲ, ਕਾਂਗਰਸ ਨੂੰ ਚੇਤੇ ਕਰਵਾਇਆ ਇਤਿਹਾਸ


author

Mandeep Singh

Content Editor

Related News