ਚਿਨਾਬ ਨਦੀ ''ਚ ਛਾਲ ਮਾਰਨ ਵਾਲੇ ਨੌਜਵਾਨ ਦੀ ਲਾਸ਼ ਪਾਕਿਸਤਾਨ ''ਚ ਬਰਾਮਦ, ਪਰਿਵਾਰ ਨੇ PM ਮੋਦੀ ਤੋਂ ਕੀਤੀ ਇਹ ਮੰਗ
Sunday, Jul 14, 2024 - 03:12 PM (IST)
ਜੰਮੂ (ਭਾਸ਼ਾ)- ਜੰਮੂ 'ਚ ਪਿਛਲੇ ਮਹੀਨੇ ਚਿਨਾਬ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਇਕ ਨੌਜਵਾਨ ਦੀ ਲਾਸ਼ ਪਾਕਿਸਤਾਨ 'ਚ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਲਈ ਲਾਸ਼ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖ਼ਲਅੰਦਾਜੀ ਦੀ ਮੰਗ ਕੀਤੀ ਹੈ। ਅਖਨੂਰ ਸੈਕਟਰ ਦੇ ਇਕ ਸਰਹੱਦੀ ਪਿੰਡ 'ਚ ਰਹਿਣ ਵਾਲਾ ਹਰਸ਼ ਨਾਗੋਤਰਾ ਦੇ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ 'ਆਨਲਾਈਨ ਗੇਮਿੰਗ ਐਪਲੀਕੇਸ਼ਨ' 'ਚ 80 ਹਜ਼ਾਰ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ 'ਤੇ ਉਸ ਦੇ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸ਼ੱਕ ਹੈ।
ਇਕ ਨਿੱਜੀ ਦੂਰਸੰਚਾਰ ਕੰਪਨੀ 'ਚ ਕੰਮ ਕਰਨ ਵਾਲੇ ਨਾਗੋਤਰਾ ਦੇ ਮਾਪਿਆਂ ਨੇ ਉਸ ਦਾ 'ਸਿਮ ਕਾਰਡ' ਮੁੜ ਚਾਲੂ ਕੀਤਾ, ਜਿਸ ਤੋਂ ਬਾਅਦ ਇਕ ਪਾਕਿਸਤਾਨੀ ਅਧਿਕਾਰੀ ਵਲੋਂ ਵਟਸਐੱਪ 'ਤੇ ਮਿਲੇ ਇਕ ਸੰਦੇਸ਼ ਰਾਹੀਂ ਨਾਗੋਤਰਾ ਦੀ ਮੌਤ ਦੀ ਪੁਸ਼ਟੀ ਹੋਈ। ਨਾਗੋਤਰਾ ਦੇ ਪਿਤਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੋਸਟਮਾਰਟਮ ਵਿਭਾਗ 'ਚ ਤਾਇਨਾਤ ਹੋਣ ਦਾ ਦਾਅਵਾ ਕਰਨ ਵਾਲੇ ਪਾਕਿਸਤਾਨੀ ਅਧਿਕਾਰੀ ਵਲੋਂ ਆਏ ਵਟਸਐੱਪ ਸੰਦੇਸ਼ ਤੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਲਾਸ਼ 13 ਜੂਨ ਨੂੰ ਪੰਜਾਬ ਸੂਬੇ ਦੇ ਸਿਆਲਕੋਟ 'ਚ ਇਕ ਨਹਿਰ ਤੋਂ ਬਰਾਮਦ ਕੀਤੀ ਗਈ ਸੀ। ਪਾਕਿਸਤਾਨੀ ਅਧਿਕਾਰੀ ਨੇ ਮ੍ਰਿਤਕ ਦੇ ਪਿਤਾ ਨੂੰ ਲਾਸ਼ ਦਫਨਾ ਦਿੱਤੇ ਜਾਣ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਪਰਿਵਾਰ ਨੂੰ ਵਟਸਐੱਪ ਦੇ ਮਾਧਿਅਮ ਨਾਲ ਨਾਗੋਤਰਾ ਦਾ ਪਛਾਣ ਪੱਤਰ ਵੀ ਭੇਜਿਆ, ਜਿਸ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਲਾਸ਼ ਉਨ੍ਹਾਂ ਦੇ ਲਾਪਤਾ ਪੁੱਤ ਦੀ ਸੀ। ਸ਼ਰਮਾ ਨੇ ਕਿਹਾ,''ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਅੰਤਿਮ ਸੰਸਕਾਰ ਲਈ ਮੇਰੇ ਪੁੱਤ ਦੀ ਲਾਸ਼ ਵਾਪਸ ਲਿਆਉਣ 'ਚ ਸਾਡੀ ਮਦਦ ਕਰਨ। ਅਸੀਂ ਉਸ ਦਾ ਅੰਤਿਮ ਸੰਸਕਾਰ ਆਪਣੇ ਧਰਮ ਅਨੁਸਾਰ ਕਰਨਾ ਚਾਹੁੰਦੇ ਹਾਂ।'' ਨਾਗੋਤਰਾ ਦੇ ਰਿਸ਼ਤੇਦਾਰ ਅੰਮ੍ਰਿਤ ਭੂਸ਼ਣ ਨੇ ਕਿਹਾ ਕਿ ਉਹ ਪਹਿਲੇ ਹੀ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e