ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ

Saturday, Aug 24, 2024 - 04:30 PM (IST)

ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ

ਮੁਜ਼ੱਫਰਪੁਰ- ਬਿਹਾਰ 'ਚ ਮੁਜ਼ੱਫਰਪੁਰ ਜ਼ਿਲ੍ਹੇ ਮਿਠਨਪੁਰਾ ਥਾਣਾ ਖੇਤਰ ਤੋਂ ਪੁਲਸ ਨੇ ਸ਼ਨੀਵਾਰ ਨੂੰ ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਨਿਰਾਲਾ ਨਿਕੇਤਨ ਮਾਰਗ ਨੇੜੇ ਸੂਟਕੇਸ ਵਿਚ ਬੰਦ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਦੀ ਪੁੱਤਰੀ ਮਿਸਟੀ (3) ਦੇ ਰੂਪ ਵਿਚ ਕੀਤੀ ਗਈ ਹੈ। ਮਿਸਟੀ ਸ਼ੁੱਕਰਵਾਰ ਨੂੰ ਆਪਣੀ ਮਾਂ ਕਾਜਲ ਨਾਲ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਨਿਕਲੀ ਸੀ ਪਰ ਘਰ ਵਾਪਸ ਨਹੀਂ ਪਰਤੀ।

ਇਹ ਵੀ ਪੜ੍ਹੋ- ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ

PunjabKesari

ਪਰਿਵਾਰ ਨੇ ਬੱਚੀ ਅਤੇ ਮਾਂ ਦੋਹਾਂ ਦੀ ਭਾਲ ਕੀਤੀ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਿਆ। ਅੱਜ ਸਵੇਰੇ ਮਿਸਟੀ ਦੀ ਲਾਸ਼ ਸੂਟਕੇਸ ਵਿਚੋਂ ਬਰਾਮਦ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮਿਸਟੀ ਦੀ ਮਾਂ ਕਾਜਲ ਅਜੇ ਲਾਪਤਾ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਰੱਖੀਆਂ ਇਹ 3 ਵੱਡੀਆਂ ਮੰਗਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News