ਹਿਮਾਚਲ ਦੇ ਪੋਂਗ ਬੰਨ੍ਹ ''ਚ ਡੁੱਬੇ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ
Tuesday, Jun 20, 2023 - 01:59 PM (IST)

ਧਰਮਸ਼ਾਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਧੌਲਤਪੁਰ ਊਨਾ ਵਾਸੀ 2 ਨੌਜਵਾਨ ਐਤਵਾਰ ਨੂੰ ਪੋਂਗ ਬੰਨ੍ਹ 'ਚ ਡੁੱਬ ਗਏ, ਉਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਨੂੰ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੇ ਜਵਾਨਾਂ ਨੇ ਬਰਾਮਦ ਕੀਤੀਆਂ। ਨੂਰਪੁਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਸ਼ੋਕ ਰਤਨ ਨੇ ਦੱਸਿਆ ਕਿ 2 ਪੀੜਤਾਂ ਦੀ ਪਛਾਣ ਪੀ.ਡਬਲਿਊ.ਡੀ. ਦੇ ਕਰਮਚਾਰੀ 23 ਸਾਲਾ ਰਜਤ ਅਤੇ ਫ਼ੌਜ ਦੇ 26 ਸਾਲਾ ਅਮੀ ਵਜੋਂ ਹੋਈ ਹੈ, ਦੋਵੇਂ ਹਿਮਾਚਲ ਪ੍ਰਦੇਸ਼ ਦੇ ਧੌਲਤਪੁਰ ਊਨਾ ਦੇ ਵਾਸੀ ਸਨ।
ਐੱਸ.ਡੀ.ਐੱਮ. ਜਵਾਲੀ ਅਤੇ ਪੁਲਸ ਫ਼ੋਰਸ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਦੀ ਭਾਲ ਸ਼ੁਰੂ ਕੀਤੀ। ਸੋਮਵਾਰ ਦੁਪਹਿਰ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਲਾਸ਼ਾਂ ਬਰਾਮਦ ਕਰ ਲਈਆਂ। ਦੋਵੇਂ ਲਾਸ਼ਾਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।