ਬੈਂਗਲੁਰੂ ਦੇ ਬਾਹਰੀ ਇਲਾਕੇ ’ਚ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ

Monday, Mar 30, 2026 - 11:57 PM (IST)

ਬੈਂਗਲੁਰੂ ਦੇ ਬਾਹਰੀ ਇਲਾਕੇ ’ਚ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ

ਬੈਂਗਲੁਰੂ, (ਭਾਸ਼ਾ)- ਕਰਨਾਟਕ ਦੀ ਰਾਜਧਾਨੀ ਦੇ ਬਾਹਰੀ ਇਲਾਕੇ ’ਚ ਦੋ ਔਰਤਾਂ ਦੀਆਂ ਗਲਾ ਵੱਢੀਆਂ ਲਾਸ਼ਾਂ ਮਿਲੀਆਂ, ਜਦੋਂ ਕਿ ਪਰਿਵਾਰ ਦੇ ਦੋ ਹੋਰ ਮੈਂਬਰ ਜ਼ਖ਼ਮੀ ਮਿਲੇ। ਮੰਨਿਆ ਜਾ ਰਿਹਾ ਹੈ ਕਿ ਇਹ ਵਧਦੇ ਕਰਜ਼ੇ ਦੇ ਦਬਾਅ ਹੇਠ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਬੈਂਗਲੁਰੂ ਦਿਹਾਤੀ ਜ਼ਿਲੇ ਦੇ ਅੱਤੀਬੇਲੇ ਥਾਣਾ ਖੇਤਰ ਅਧੀਨ ਪੈਂਦੇ ਮੱਲੇਨਾਹੱਲੀ ਪਿੰਡ ’ਚ ਵਾਪਰੀ।

ਪੁਲਸ ਨੇ ਦੱਸਿਆ ਕਿ ਆਸ਼ਾ (55) ਅਤੇ ਉਸ ਦੀ ਧੀ ਵਰਸ਼ਿਤਾ (32) ਆਪਣੇ ਘਰ ’ਚ ਮ੍ਰਿਤਕ ਪਾਈਆਂ ਗਈਆਂ, ਉਨ੍ਹਾਂ ਦੇ ਗਲੇ ਵੱਢੇ ਹੋਏ ਸਨ। ਆਸ਼ਾ ਦਾ ਪੁੱਤਰ ਮੋਹਨ (27) ਅਤੇ ਦੋਹਤਾ ਮਇਅੰਕ ਗੌੜਾ (10) ਬਚ ਗਏ ਪਰ ਉਹ ਜ਼ਖ਼ਮੀ ਹਾਲਤ ’ਚ ਹਨ ਅਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਚਾਕੂ ਬਰਾਮਦ ਹੋਏ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮੋਹਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਇਹ ਸੱਟਾਂ ਮਾਰੀਆਂ ਹੋਣਗੀਆਂ।


author

Rakesh

Content Editor

Related News