‘ਬੈਟਲਗਰਾਊਂਡ’ ਸੀਜ਼ਨ 2 ਦਾ ਟ੍ਰੇਲਰ ਜਾਰੀ

Saturday, Apr 18, 2026 - 05:10 PM (IST)

‘ਬੈਟਲਗਰਾਊਂਡ’ ਸੀਜ਼ਨ 2 ਦਾ ਟ੍ਰੇਲਰ ਜਾਰੀ

ਮੁੰਬਈ - ਐਮਾਜ਼ਾਨ ਐੱਮ.ਐੱਕਸ. ਨੇ ਬੈਟਲਗ੍ਰਾਉਂਡ ਸੀਜ਼ਨ 2 ਦਾ ਟ੍ਰੇਲਰ ਜਾਰੀ ਕੀਤਾ ਹੈ, ਜਿੱਥੇ ਤਾਕਤ, ਰਣਨੀਤੀ ਅਤੇ ਜਜ਼ਬੇ ਦੇ ਪੱਧਰ ਨੂੰ ਹੋਰ ਵੀ ਵਧਾ ਦਿੱਤਾ ਗਿਆ ਹੈ। ਰਸਕ ਮੀਡੀਆ ਵੱਲੋਂ ਨਿਰਮਿਤ ਇਸ ਸ਼ੋਅ ਦੇ ਟ੍ਰੇਲਰ ਵਿਚ ਚਾਰ ਟੀਮਾਂ ਦੇ ਮਾਲਕਾਂ ਦਾ ਖੁਲਾਸਾ ਕੀਤਾ ਗਿਆ ਹੈ, ਜਿਸ ਵਿੱਚ ਮੁੰਬਈ ਸਟ੍ਰਾਈਕਰਸ, ਦੀ ਅਗਵਾਈ ਪ੍ਰਿਯੰਕਾ ਚਾਹਰ ਚੌਧਰੀ ਕਰ ਰਹੀ ਹੈ। ਭੋਜਪੁਰੀ ਭੌਕਾਲਸ ਨੂੰ ਦਮਦਾਰ ਕਲਾਕਾਰ ਖੇਸਾਰੀ ਲਾਲ ਲੀਡ ਕਰ ਰਹੇ ਹਨ।

ਦਿੱਲੀ ਡਾਮੀਨੇਟਰਸ, ਦੀ ਕਮਾਨ ਡਿਜੀਟਲ ਸਟਾਰ ਫੁਕਰਾ ਇਨਸਾਨ ਦੇ ਹੱਥਾਂ ’ਚ ਹੈ ਅਤੇ ਤੇਲਗੂ ਟਾਈਗਰਸ, ਨੂੰ ਪ੍ਰੋ-ਕਬੱਡੀ ਖਿਡਾਰੀ ਰਾਹੁਲ ਚੌਧਰੀ ਸੰਭਾਲ ਰਹੇ ਹਨ। ਇਸ ਵਾਰ ਵੀ ਸ਼ੋਅ ਦੀ ਕਮਾਨ ਸੁਪਰਸਿਲੈਕਟਰ ਸ਼ਿਖਰ ਧਵਨ ਦੇ ਹੱਥਾਂ ’ਚ ਹੈ, ਜੋ ਆਪਣੇ ਅਨੁਭਵ ਅਤੇ ਖ਼ਾਸ ਅੰਦਾਜ਼ ਦੇ ਨਾਲ ਮੁਕਾਬਲੇ ਨੂੰ ਨਵੀਂ ਧਾਰ ਦੇਣ ਵਾਲੇ ਹਨ।


author

cherry

Content Editor

Related News