ਕਈ ਘੰਟਿਆਂ ਤੱਕ ਹਸਪਤਾਲ ''ਚ ਲਾਵਾਰਸ ਪਈਆਂ ਰਹੀਆਂ ਦੋ ਕੋਰੋਨਾ ਪੀੜਤ ਲਾਸ਼ਾਂ

Saturday, Apr 25, 2020 - 01:13 AM (IST)

ਕਈ ਘੰਟਿਆਂ ਤੱਕ ਹਸਪਤਾਲ ''ਚ ਲਾਵਾਰਸ ਪਈਆਂ ਰਹੀਆਂ ਦੋ ਕੋਰੋਨਾ ਪੀੜਤ ਲਾਸ਼ਾਂ

ਮੁੰਬਈ -  ਮੁੰਬਈ ਦੇ ਅੰਧੇਰੀ ਸਥਿਤ ਸਰਕਾਰੀ ਹਸਪਤਾਲ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਸ਼ੱਕੀ ਕੋਰੋਨਾ ਵਾਇਰਸ ਸੰਕਰਮਿਤ ਦੀਆਂ ਲਾਸ਼ਾਂ ਕਈ ਘੰਟੇ ਤੱਕ ਵੱਖਰੇ ਵਾਰਡ 'ਚ ਪਏ ਰਹੇ ਅਤੇ ਕਿਸੇ ਨੇ ਉਨ੍ਹਾਂ ਦੀ ਕੋਈ ਖਬਰ ਨਹੀਂ ਲਈ। ਇਸ ਦੌਰਾਨ ਵਾਰਡ 'ਚ ਹੋਰ ਮਰੀਜ਼ ਮੌਜੂਦ ਸਨ। ਪੀੜਤ ਹੋਣ ਦੇ ਡਰ ਤੋਂ ਹਸਪਤਾਲ ਦੇ ਕਰਮਚਾਰੀ ਉਨ੍ਹਾਂ  ਦੀਆਂ ਲਾਸ਼ਾਂ ਨੂੰ ਉੱਥੇ ਹਟਾਉਣ ਨੂੰ ਤਿਆਰ ਨਹੀਂ ਸਨ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਆਖ਼ਿਰਕਾਰ ਵੀਰਵਾਰ ਸ਼ਾਮ ਚਾਰ ਵਜੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਸੌਂਪੀਆਂ।


author

Inder Prajapati

Content Editor

Related News