ਨਾਸਿਕ ’ਚ ਪਿਤਾ ਤੇ 2 ਨਾਬਾਲਗ ਪੁੱਤਰਾਂ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਤੀਜੇ ਪੁੱਤਰ ਦੀ ਭਾਲ ਜਾਰੀ

Monday, Mar 23, 2026 - 09:23 PM (IST)

ਨਾਸਿਕ ’ਚ ਪਿਤਾ ਤੇ 2 ਨਾਬਾਲਗ ਪੁੱਤਰਾਂ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਤੀਜੇ ਪੁੱਤਰ ਦੀ ਭਾਲ ਜਾਰੀ

ਨਾਸਿਕ, (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ’ਚ ਇਕ ਨਹਿਰ ’ਚ 28 ਸਾਲਾ ਇਕ ਵਿਅਕਤੀ ਅਤੇ ਉਸਦੇ 2 ਨਾਬਾਲਗ ਪੁੱਤਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਖੇਤ ਮਜ਼ਦੂਰ ਦੀਪਕ ਪੋਪਟ ਪਵਾਰ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਨਿਫਾਡ ਤਾਲੁਕਾ ਦੇ ਰਾਨਵਡ ’ਚ ਆਪਣੀ ਪਤਨੀ ਅਤੇ ਭਰਾ ਨਾਲ ਰਹਿੰਦਾ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ 3 ਨਾਬਾਲਗ ਪੁੱਤਰਾਂ ਨੂੰ ਵਾਲ ਕਟਵਾਉਣ ਦੇ ਬਹਾਨੇ ਘਰੋਂ ਲੈ ਗਿਆ, ਪਰ ਵਾਪਸ ਨਹੀਂ ਪਰਤਿਆ। ਪੁਲਸ ਨੇ ਦੱਸਿਆ ਕਿ ਹਾਲਾਂਕਿ, ਤੀਜਾ ਪੁੱਤਰ (3) ਹਾਲੇ ਵੀ ਲਾਪਤਾ ਹੈ ਅਤੇ ਉਸਦੀ ਭਾਲ ਜਾਰੀ ਹੈ।


author

Rakesh

Content Editor

Related News