ਸੁੰਨਸਾਨ ਇਲਾਕੇ ''ਚੋਂ ਮਿਲੀਆਂ ਲਾਪਤਾ ਦੋ ਚਚੇਰੀਆਂ ਭੈਣਾਂ ਦੀਆਂ ਲਾ.ਸ਼ਾਂ

Monday, Nov 11, 2024 - 05:26 PM (IST)

ਸੁੰਨਸਾਨ ਇਲਾਕੇ ''ਚੋਂ ਮਿਲੀਆਂ ਲਾਪਤਾ ਦੋ ਚਚੇਰੀਆਂ ਭੈਣਾਂ ਦੀਆਂ ਲਾ.ਸ਼ਾਂ

ਜੈਪੁਰ- ਉਦੈਪੁਰ ਜ਼ਿਲ੍ਹੇ 'ਚ ਐਤਵਾਰ ਸ਼ਾਮ ਤੋਂ ਲਾਪਤਾ ਦੋ ਚਚੇਰੀਆਂ ਭੈਣਾਂ ਦੀਆਂ ਲਾਸ਼ਾਂ ਸੋਮਵਾਰ ਨੂੰ ਇਕ ਸੁੰਨਸਾਨ ਇਲਾਕੇ 'ਚੋਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ 11ਵੀਂ ਜਮਾਤ ਵਿਚ ਪੜ੍ਹਦੀਆਂ 17 ਅਤੇ 18 ਸਾਲ ਦੀਆਂ ਦੋ ਕੁੜੀਆਂ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ। ਪੁਲਸ ਨੇ ਦੱਸਿਆ ਦੋਵੇਂ ਭੈਣਾਂ ਬੀਤੀ ਸ਼ਾਮ ਜੰਗਲ 'ਚ ਪਖ਼ਾਨੇ ਲਈ ਗਈਆਂ ਸਨ ਅਤੇ ਵਾਪਸ ਨਹੀਂ ਆਈਆਂ।

ਅੱਜ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਮਿਲੀਆਂ। ਉਨ੍ਹਾਂ ਦੀ ਉਮਰ 17 ਅਤੇ 18 ਸਾਲ ਸੀ ਅਤੇ ਉਹ 11ਵੀਂ ਜਮਾਤ 'ਚ ਪੜ੍ਹਦੀਆਂ ਸਨ। ਇਹ ਘਟਨਾ ਗੋਗੁੰਦਾ ਥਾਣਾ ਖੇਤਰ ਦੇ ਗਹਿਲਤੋਂ ਕਾ ਗੁਢਾ ਪਿੰਡ ਦੀ ਹੈ। ਪੁਲਸ ਨੇ ਕਿਹਾ ਕਿ ਪਹਿਲੇ ਨਜ਼ਰੀਏ ਤੋਂ ਲੱਗਦਾ ਹੈ ਕਿ ਕੁੜੀਆਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਹਾਲਾਂਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ 'ਚ ਹੀ ਸਪੱਸ਼ਟ ਹੋ ਸਕੇਗਾ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਮ੍ਰਿਤਕਾਂ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।


author

Tanu

Content Editor

Related News