ਗੋਆ ''ਚ ਸਮੁੰਦਰ ਕੋਲ ਕਿਸ਼ਤੀ ਪਲਟੀ, ਆਂਧਰਾ ਪ੍ਰਦੇਸ਼ ਦੇ 13 ਮਛੇਰਿਆਂ ਨੂੰ ਬਚਾਇਆ
Tuesday, Jul 30, 2024 - 07:08 AM (IST)
ਪਣਜੀ (ਭਾਸ਼ਾ) : ਗੋਆ 'ਚ ਕੋਲਵਾ ਸਮੁੰਦਰ ਤੱਟ ਨੇੜੇ ਸੋਮਵਾਰ ਸਵੇਰੇ ਸਮੁੰਦਰ ਵਿਚ ਇਕ ਕਿਸ਼ਤੀ ਪਲਟ ਗਈ ਪਰ ਇਸ ਵਿਚ ਸਵਾਰ ਆਂਧਰਾ ਪ੍ਰਦੇਸ਼ ਦੇ 13 ਮਛੇਰਿਆਂ ਨੂੰ ਬਚਾ ਲਿਆ ਗਿਆ। ਸੂਬਾ ਸਰਕਾਰ ਵੱਲੋਂ ਨਿਯੁਕਤ ਬਚਾਅ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਦ੍ਰਿਸ਼ਟੀ ਮੈਰੀਨ ਲਾਈਫਸੇਵਰਸ ਦੇ ਬੁਲਾਰੇ ਨੇ ਇੱਥੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਦੱਸਿਆ ਕਿ 13 ਮਛੇਰਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਕੋਲਵਾ ਤੱਟ ਤੋਂ 70 ਮੀਟਰ ਦੀ ਦੂਰੀ 'ਤੇ ਸਵੇਰੇ 10:15 ਵਜੇ ਪਲਟ ਗਈ, ਜਿਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ 25 ਤੋਂ 50 ਸਾਲ ਦੀ ਉਮਰ ਦੇ ਇਹ ਮਛੇਰੇ ਤੂਫਾਨੀ ਸਮੁੰਦਰ ਵਿਚ ਫਸ ਗਏ ਸਨ। ਬੁਲਾਰੇ ਨੇ ਬਿਆਨ ਵਿਚ ਕਿਹਾ ਕਿ ਮਛੇਰਿਆਂ ਦੀ ਪ੍ਰੇਸ਼ਾਨੀ ਨੂੰ ਮਹਿਸੂਸ ਕਰਦੇ ਹੋਏ ਡਿਊਟੀ 'ਤੇ ਮੌਜੂਦ ਦ੍ਰਿਸ਼ਟੀ ਮਰੀਨ ਦੇ ਅੱਠ ਲਾਈਫਗਾਰਡ ਸਰਫ ਬੋਰਡ, ਦੋ ਜੈੱਟ ਸਕੀ ਅਤੇ ਇਕ ਬਚਾਅ ਟਿਊਬ ਦੀ ਵਰਤੋਂ ਕਰਦੇ ਹੋਏ ਸੰਘਰਸ਼ ਕਰ ਰਹੇ ਮਛੇਰਿਆਂ ਦੀ ਮਦਦ ਲਈ ਪਹੁੰਚੇ। ਬਚਾਅ ਮੁਹਿੰਮ ਦੌਰਾਨ ਇਕ ਜੈੱਟ ਸਕੀ ਆਪਰੇਟਰ ਨੂੰ ਨੱਕ ਦੀ ਹੱਡੀ ਵਿਚ ਸੱਟ ਲੱਗੀ ਅਤੇ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਬਚਾਏ ਗਏ ਸਾਰੇ 13 ਮਛੇਰਿਆਂ ਨੂੰ ਸਮੁੰਦਰੀ ਕਿਨਾਰੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਿਹਤ ਦਾ ਇਲਾਜ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8