ਉਮੀਦ ਮੁਤਾਬਕ ਨਹੀਂ ਰਿਹਾ 12ਵੀਂ ਦਾ ਨਤੀਜਾ, ਪਰੇਸ਼ਾਨ ਹੋਏ 2 ਨੌਜਵਾਨਾਂ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, May 06, 2025 - 03:23 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ 5 ਮਈ ਨੂੰ ਜਲਗਾਓਂ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਪਹਿਲੀ ਘਟਨਾ ਜਲਗਾਓਂ ਤਾਲੁਕਾ ਦੇ ਮਾਮੂਰਾਬਾਦ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ 18 ਸਾਲਾ ਵਿਦਿਆਰਥੀ ਨੇ ਕਥਿਤ ਤੌਰ 'ਤੇ ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਉਸ ਦੇ ਉਮੀਦ ਤੋਂ ਘੱਟ ਅੰਕ ਆਏ ਸਨ, ਜਿਸ ਮਗਰੋਂ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ।
ਇਹ ਵੀ ਪੜ੍ਹੋ- ਪਾਕਿਸਤਾਨ ਨਾਲ ਹੋ ਗਿਆ ਮੋਏ-ਮੋਏ ! ਭਾਰਤ ਨਾਲ ਤਣਾਅ ਦਰਮਿਆਨ ਆਪਣੇ ਹੀ ਦੇਸ਼ ਦੇ ਲੋਕ ਨਹੀਂ ਦੇ ਰਹੇ 'ਸਾਥ'
ਮ੍ਰਿਤਕ ਵਿਦਿਆਰਥੀ ਦੀ ਪਛਾਣ ਰਿਸ਼ੀਕੇਸ਼ ਦਿਨੇਸ਼ ਪਾਟਿਲ ਵਜੋਂ ਹੋਈ ਹੈ। ਰਿਸ਼ੀਕੇਸ਼ ਆਪਣੇ ਮਾਤਾ-ਪਿਤਾ, ਦਾਦੀ ਅਤੇ ਵੱਡੇ ਭਰਾ ਨਾਲ ਮਾਮੂਰਾਬਾਦ ਵਿੱਚ ਰਹਿੰਦਾ ਸੀ। ਉਸ ਨੇ ਸਾਇੰਸ ਸਟ੍ਰੀਮ 'ਚ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਰਿਸ਼ੀਕੇਸ਼ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਨੂੰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ, ਉਸ ਨੇ ਸਿਰਫ਼ 49 ਫ਼ੀਸਦੀ ਅੰਕ ਹਾਸਲ ਕੀਤੇ ਸਨ, ਜੋ ਕਿ ਉਸ ਦੀ ਉਮੀਦ ਤੋਂ ਬਹੁਤ ਘੱਟ ਸਨ।
ਅਜਿਹੀ ਹੀ ਇੱਕ ਹੋਰ ਘਟਨਾ ਵਿੱਚ ਏਰੈਂਡੋਲ ਤਾਲੁਕਾ ਦੇ ਇੱਕ ਵਿਦਿਆਰਥੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਭਾਵੇਸ਼ ਮਹਾਜਨ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਘੱਟ ਅੰਕ ਪ੍ਰਾਪਤ ਕਰਨ ਤੋਂ ਬਾਅਦ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਵਿੱਚ ਆਪਣੀ ਭੈਣ ਦੇ ਘਰ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- '1000 ਡਾਲਰ ਲਓ ਤੇ ਘਰ ਨੂੰ ਜਾਓ...', ਟਰੰਪ ਸਰਕਾਰ ਨੇ ਸੁਣਾ'ਤਾ ਇਕ ਹੋਰ ਫ਼ਰਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e