ਮਦਰਸਿਆਂ ''ਚ ਸੰਸਕ੍ਰਿਤ ਪੜ੍ਹਾਉਣ ਦੀ ਮੰਗ ਬੋਰਡ ਨੇ ਕੀਤੀ ਖਾਰਜ

Saturday, Dec 30, 2017 - 01:33 PM (IST)

ਮਦਰਸਿਆਂ ''ਚ ਸੰਸਕ੍ਰਿਤ ਪੜ੍ਹਾਉਣ ਦੀ ਮੰਗ ਬੋਰਡ ਨੇ ਕੀਤੀ ਖਾਰਜ

ਦੇਹਰਾਦੂਨ— ਉਤਰਾਖੰਡ ਦੀ ਮਦਰਸਾ ਵੈਲਫੇਅਰ ਸੋਸਾਇਟੀ (ਐੱਮ.ਡਬਲਿਊ.ਐੱਸ.) ਵੱਲੋਂ ਮਦਰਸੇ 'ਚ ਸੰਸਕ੍ਰਿਤ ਪੜ੍ਹਾਉਣ ਦੀ ਮੰਗ ਕੀਤੀ ਗਈ, ਜਿਸ ਨੂੰ ਉਤਰਾਖੰਡ ਮਦਰਸਾ ਸਿੱਖਿਆ ਬੋਰਡ ਨੇ ਖਾਰਜ ਕਰ ਦਿੱਤਾ ਹੈ। ਬੋਰਡ ਨੇ ਦੱਸਿਆ ਕਿ ਇਸ ਮੰਗ ਨੂੰ ਪੂਰਾ ਕਰਨ 'ਚ ਕਈ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਦਰਸਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਇਸ ਲਈ 8 ਦਸੰਬਰ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਪੱਤਰ ਲਿਖਿਆ ਗਿਆ ਸੀ। ਐੱਮ.ਡਬਲਿਊ.ਐੱਸ. ਦੇ ਚੇਅਰਮੈਨ ਸਿਬਤੇ ਨਾਬੀ ਨੇ ਕਿਹਾ ਸੀ ਕਿ 207 ਮਦਰਸਿਆਂ ਨੇ ਆਪਸੀ ਸਹਿਮਤੀ ਨਾਲ ਇਹ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਜ਼ਰੂਰੀ ਹੈ ਕਿ ਮਦਰਸੇ 'ਚ ਸੰਸਕ੍ਰਿਤ ਦੀ ਪੜ੍ਹਾਈ ਕਰਵਾਈ ਜਾਵੇ।
ਉਤਰਾਖੰਡ ਮਦਰਸਾ ਸਿੱਖਿਆ ਬੋਰਡ ਦੇ ਡਿਪਟੀ ਰਜਿਸਟਰਾਰ ਅਖਲਾਕ ਅਹਿਮਦ ਅੰਸਾਰੀ ਨੇ ਮਦਰਸਾ ਵੈਲਫੇਅਰ ਸੋਸਾਇਟੀ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਣਾ ਮਦਰਸੇ 'ਚ ਜ਼ਰੂਰੀ ਹੈ, ਇਸ ਦੇ ਅਧੀਨ ਅਰਬੀ ਅਤੇ ਫਾਰਸੀ ਵਿਕਲਪੀ ਭਾਸ਼ਾ ਹੈ। ਮਦਰਸਿਆਂ 'ਚ ਸੰਸਕ੍ਰਿਤ ਭਾਸ਼ਾ ਨੂੰ ਜੋੜਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Related News